ਲੌਂਗ ਲਾਚੀ ਗਾਣੇ 'ਤੇ ਬੱਚੇ ਨੇ ਪਾਇਆ ਅਜਿਹਾ ਭੰਗੜਾ ਨੀਰੂ ਬਾਜਵਾ ਦਾ ਵੀ ਜਿੱਤਿਆ ਦਿਲ, ਵਾਇਰਲ ਹੋਇਆ ਵੀਡੀਓ

Written by  Aaseen Khan   |  November 30th 2019 06:44 PM  |  Updated: November 30th 2019 06:44 PM

ਲੌਂਗ ਲਾਚੀ ਗਾਣੇ 'ਤੇ ਬੱਚੇ ਨੇ ਪਾਇਆ ਅਜਿਹਾ ਭੰਗੜਾ ਨੀਰੂ ਬਾਜਵਾ ਦਾ ਵੀ ਜਿੱਤਿਆ ਦਿਲ, ਵਾਇਰਲ ਹੋਇਆ ਵੀਡੀਓ

ਯੂ ਟਿਊਬ 'ਤੇ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗਾਣਾ ਲੌਂਗ ਲਾਚੀ ਜਿਸ 'ਚ ਮੰਨਤ ਨੂਰ ਨੇ ਗਾਇਆ ਅਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਚਾਰ ਚੰਨ ਲਗਾਏ ਸਨ। ਹੁਣ ਇਹ ਗੀਤ 1000 ਮਿਲੀਅਨ ਵਿਊਜ਼ ਯਾਨੀ ਕੇ 1 ਬਿਲੀਅਨ ਵਿਊਜ਼ ਹਾਸਿਲ ਕਰਨ ਦੇ ਕਰੀਬ ਹੈ। ਇਸ ਗਾਣੇ 'ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਪਰ ਹੁਣ ਇੱਕ ਹੋਰ ਵੀਡੀਓ ਨੇ ਨੀਰੂ ਬਾਜਵਾ ਦਾ ਦਿਲ ਵੀ ਜਿੱਤ ਲਿਆ ਹੈ। ਜੀ ਹਾਂ ਇੱਕ ਬੱਚੇ ਨੇ ਇਸ ਗਾਣੇ 'ਤੇ ਅਜਿਹਾ ਭੰਗੜਾ ਪਾਇਆ ਹੈ ਕਿ ਨੀਰੂ ਬਾਜਵਾ ਵੀ ਸ਼ੇਅਰ ਕਰੇ ਬਿਨਾਂ ਨਹੀਂ ਰਹਿ ਪਾਈ। ਲੌਂਗ ਲਾਚੀ ਗਾਣੇ 'ਤੇ ਬੱਚੇ ਵੱਲੋਂ ਕੀਤਾ ਇਹ ਡਾਂਸ ਲੋਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Awwwwe soooooo sweet! God bless ! #launglaachi #11milliontogo

A post shared by Neeru Bajwa (@neerubajwa) on

ਇਸ ਗਾਣੇ ਬਾਰੇ ਗੱਲ ਕਰੀਏ ਤਾਂ ਇਹ ਗੀਤ ਲੌਂਗ ਲਾਚੀ ਫ਼ਿਲਮ 'ਚ ਰਿਲੀਜ਼ ਹੋਇਆ ਸੀ ਜਿਸ 'ਚ ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਗਾਣੇ ਨੂੰ ਮੰਨਤ ਨੂਰ ਨੇ ਆਵਾਜ਼ ਦਿੱਤੀ ਹੈ, ਗੁਰਮੀਤ ਸਿੰਘ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ ਤੇ ਹਰਮਨਜੀਤ ਨੇ ਲਿਖਿਆ ਹੈ।

ਹੋਰ ਵੇਖੋ : ਗੁਰਲੇਜ ਅਖਤਰ ਨਾਲ ਨਵਾਂ ਡਿਊਟ ਗਾਣਾ ਲੈ ਕੇ ਆ ਰਹੇ ਨੇ ਕਰਨ ਔਜਲਾ, ਪੋਸਟਰ ਹੋਇਆ ਰਿਲੀਜ਼

ਇਸ ਗੀਤ ਨੂੰ ਬਾਲੀਵੁੱਡ ਦੀ ਫ਼ਿਲਮ ਲੂਕਾ ਛੁਪੀ 'ਚ ਰੀਮੇਕ ਕਰਕੇ ਵੀ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਫਿਲਹਾਲ ਇਸ ਔਰਿਜ਼ਨਲ ਗਾਣੇ ਨੂੰ 989 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ 3 ਮਿਲੀਅਨ ਦੇ ਕਰੀਬ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਿਆ ਹੈ। ਉਮੀਦ ਹੈ ਛੇਤੀ ਹੀ ਇਹ ਗੀਤ 1 ਬਿਲੀਅਨ ਵਿਊਜ਼ ਹਾਸਿਲ ਕਰ ਲਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network