ਹਰਮੀਤ ਔਲਖ ਅਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ 'ਲੀਵ ਇਟ' ਗੀਤ ਪਾ ਰਿਹਾ ਧੱਕ

Written by  Shaminder   |  January 06th 2020 11:23 AM  |  Updated: January 06th 2020 11:23 AM

ਹਰਮੀਤ ਔਲਖ ਅਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ 'ਲੀਵ ਇਟ' ਗੀਤ ਪਾ ਰਿਹਾ ਧੱਕ

ਹਰਮੀਤ ਔਲਖ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗੀਤ ਲੀਵ ਇਟ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਇੱਕ ਜੱਟ ਦੇ ਵੈਲਪੁਣੇ ਨੂੰ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਜੱਟ ਆਪਣੇ ਵੈਲਪੁਣੇ ਕਾਰਨ ਪੂਰੇ ਇਲਾਕੇ 'ਚ ਚਰਚਾ 'ਚ ਬਣਿਆ ਰਹਿੰਦਾ ਹੈ । ਪਰ ਇਸ ਵੈਲਪੁਣੇ ਨੂੰ ਛੱਡਣ ਲਈ ਮੁਟਿਆਰ ਕਹਿੰਦੀ ਹੈ ।ਕਿਉਂਕਿ ਇਸ ਵੈਲਪੁਣੇ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।

ਹੋਰ ਵੇਖੋ:ਗੁਰਲੇਜ਼ ਅਖ਼ਤਰ ਅਤੇ ਖ਼ਾਨ ਭੈਣੀ ਦੀ ਆਵਾਜ਼ ‘ਚ ‘ਨਾਗਮਣੀ’ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

'ਲੀਵ ਇਟ' ਟਾਈਟਲ ਹੇਠ ਆਏ ਇਸ ਗੀਤ ਦੀ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਅਤੇ ਹਰਮੀਤ ਔਲਖ ਨਜ਼ਰ ਆ ਰਹੇ ਹਨ।ਗੀਤ ਦੇ ਬੋਲ ਨਰਿੰਦਰ ਬਾਠ ਦੇ ਲਿਖੇ ਹੋਏ ਹਨ ਜਦਕਿ ਮਿਊਜ਼ਿਕ ਦੇਸੀ ਕਰਿਊ ਦਾ ਹੈ।

https://www.instagram.com/p/B67ACnKF9gg/

ਇਸ ਗੀਤ ਨੂੰ ਗੁਰਲੇਜ਼ ਅਖਤਰ ਅਤੇ ਹਰਮੀਤ ਔਲਖ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਗੁਰਲੇਜ਼ ਅਖਤਰ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ।

gurlej akhtar and harmeet aulakh song gurlej akhtar and harmeet aulakh song

ਹਰਮੀਤ ਔਲਖ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ,ਜਿਸ 'ਚ ਅਚੀਵਮੈਂਟ,ਅਮਰੀਕਾ ਵਾਲੇ ਸਣੇ ਕਈ ਗੀਤ ਸ਼ਾਮਿਲ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network