ਮਨਪ੍ਰੀਤ ਟਿਵਾਣਾ ਨੇ ਸਾਹਿਤ ਜਗਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਜੀ ਦੇ 101ਵੇਂ ਜਨਮਦਿਨ ‘ਤੇ ਦਿੱਤੀ ਵਧਾਈ

Written by  Lajwinder kaur   |  June 27th 2019 02:33 PM  |  Updated: June 27th 2019 02:34 PM

ਮਨਪ੍ਰੀਤ ਟਿਵਾਣਾ ਨੇ ਸਾਹਿਤ ਜਗਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਜੀ ਦੇ 101ਵੇਂ ਜਨਮਦਿਨ ‘ਤੇ ਦਿੱਤੀ ਵਧਾਈ

ਪੰਜਾਬੀ ਗੀਤਕਾਰ ਮਨਪ੍ਰੀਤ ਟਿਵਾਣਾ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਸਾਹਿਤ ਜਗਤ ਦੇ ਮਹਾਨ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ 101ਵੇਂ ਜਨਮ ਦਿਨ ਉੱਤੇ ਵਧਾਈ ਦਿੱਤੀ ਹੈ। ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ‘ਚ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਕਈ ਸਾਰੇ ਨਾਵਲ, ਲੇਖ ਤੇ ਕਹਾਣੀਆਂ ਦਿੱਤੀਆਂ ਨੇ।

ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ

ਪੰਜਾਬੀ ਸਾਹਿਤ ਦੇ ਇਹ ਉੱਘੇ ਨਾਵਲਕਾਰ 101 ਸਾਲਾਂ ਦੇ ਹੋ ਗਏ ਹਨ। ਜਸਵੰਤ ਸਿੰਘ ਕੰਵਲ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਤੇ ਆਜ਼ਾਦੀ ਤੋਂ ਬਾਅਦ ਕਈ ਰੰਗਾਂ ਦੀਆਂ ਸਰਕਾਰਾਂ ਵੀ ਦੇਖੀਆਂ ਨੇ।

ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਦੇਖਣ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਅੰਦਰ ਸਮੇਂ-ਸਮੇਂ 'ਤੇ ਰਹਿਣ ਵਾਲੀ ਉਥਲ-ਪੁਥਲ ਵੀ ਦੇਖੀ। ਜਿਸ ਦੇ ਚੱਲਦੇ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਲਿਖਤਾਂ ਦੇ ਰਾਹੀਂ ਵੰਗਾਰਿਆਂ ਵੀ ਹੈ। ਉਨ੍ਹਾਂ ਨੇ ਆਪਣੀ ਲਿਖਤਾਂ ਦੇ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਲਹੂ ਦੀ ਲੋਅ,ਪਾਲੀ, ਰਾਤ ਬਾਕੀ, ਰੂਪਧਾਰਾ, ਰੂਪਮਤੀ, ਪੂਰਨਮਾਸ਼ੀ, ਸੱਚ ਨੂੰ ਫਾਂਸੀ, ਖ਼ੂਬਸੂਰਤ ਦੁਸ਼ਮਣ ਵਰਗੇ ਨਾਵਲਾਂ ਤੋਂ ਇਲਾਵਾ ਕਹਾਣੀਆਂ ਤੇ ਲੇਖ ਦੇ ਚੁੱਕੇ ਹਨ। ਜਸਵੰਤ ਸਿੰਘ ਕੰਵਲ ਨੂੰ ਆਪਣੇ ਨਾਵਲ ਤੋਸ਼ਾਲੀ ਦੀ ਹੰਸੋ ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਹਾਸਿਲ ਹੋ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network