ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਘੱਟ ਸਮੇਂ 'ਚ ਬਣਾ ਲਿਆ ਸੀ ਸ਼ਾਇਰੀ 'ਚ ਵੱਡਾ ਨਾਂਅ, ਵੇਖੋ ਵੀਡੀਓ

Written by  Lajwinder kaur   |  May 07th 2019 05:12 PM  |  Updated: May 07th 2019 05:12 PM

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਘੱਟ ਸਮੇਂ 'ਚ ਬਣਾ ਲਿਆ ਸੀ ਸ਼ਾਇਰੀ 'ਚ ਵੱਡਾ ਨਾਂਅ, ਵੇਖੋ ਵੀਡੀਓ

‘ਲੋਕਾਂ ਮੇਰੇ ਗੀਤ ਸੁਣ ਲਏ

ਮੇਰਾ ਦੁੱਖ ਨਾ ਕਿਸੇ ਨੇ ਜਾਣਿਆ

ਲੱਖਾਂ ਮੇਰੇ ਸੀਸ ਚੁੰਮ ਗਏ

ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ’

ਬਿਰਹਾ ਦਾ ਸੁਲਤਾਨ ‘ਸ਼ਿਵ ਕੁਮਾਰ ਬਟਾਲਵੀ’ ਜਿਹਨਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਣਮੁੱਲੀਆਂ ਲਿਖਤਾਂ ਦਿੱਤੀਆਂ ਨੇ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ‘ਬਿਰਹਾ ਦਾ ਕਵੀ’ ਵੀ ਕਿਹਾ ਜਾਂਦਾ ਹੈ। ਜ਼ਿੰਦਗੀ ਦੇ ਦਰਦ ਤੇ ਕੁਦਰਤ ਦੀ ਤਾਰੀਫ ਨੂੰ ਉਨ੍ਹਾਂ ਨੇ ਆਪਣੀ ਕਲਮ ‘ਚ ਭਿੱਜੇ ਸ਼ਬਦਾਂ ਨੂੰ ਬਾਖੂਬੀ ਦੇ ਨਾਲ ਬਿਆਨ ਕੀਤਾ ਹੈ। 7 ਮਈ ਯਾਨੀਕਿ ਅੱਜ ਦੇ ਦਿਨ ਸ਼ਿਵ ਕੁਮਾਰ ਬਟਾਲਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਮਹਿਜ਼ 37 ਵ੍ਹਰਿਆਂ ਦੇ ਜ਼ਿੰਦਗੀ ਦੇ ਛੋਟੇ ਜਿਹੇ ਕਾਰਵਾਂ ‘ਚ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਿਲ ਕਰ ਗਏ।

ਹੋਰ ਵੇਖੋ:ਜੱਸੇ ਤੇ ਪਾਲੀ ਦੇ ਪਿਆਰ ‘ਚ ਕਿਉਂ ਆਈਆਂ ਦੂਰੀਆਂ, ਦੇਖੋ ਵੀਡੀਓ

ਬਿਰਹਾ ਦੇ ਇਸ ਸੁਲਤਾਨ ਸ਼ਿਵ ਕੁਮਾਰ ਦਾ ਜਨਮ ਪਾਕਿਸਤਾਨ ‘ਚ ਇੱਕ ਬ੍ਰਾਹਮਣ ਘਰਾਣੇ ‘ਚ ਬੜਾ ਪਿੰਡ ਲੋਹਟੀਆਂ ਤਹਿਸੀਲ ਸ਼ੱਕਰਗੜ ਜ਼ਿਲਾ ਸਿਆਲਕੋਟ ਪੱਛਮੀ ਪੰਜਾਬ ਪਾਕਿਸਤਾਨ ‘ਚ 23 ਜੁਲਾਈ 1936 ‘ਚ ਹੋਇਆ ਸੀ। ਉਨਾਂ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਤਹਿਸੀਲਦਾਰ ‘ਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ। ਵੰਡ ਤੋਂ ਬਾਅਦ ਉਨਾਂ ਦਾ ਪਰਿਵਾਰ ਗੁਰਦਾਸਪੁਰ ਆ ਗਿਆ।Legendary Poet Shiv Kumar Batalvi 46th death anniversary

ਉਨ੍ਹਾਂ ਦੀ ਲਿਖੀਆਂ ਹੋਈਆਂ ਕਵਿਤਾਵਾਂ ਸਾਹਿਤ ਪ੍ਰੇਮੀਆਂ ਦੇ ਦਿਲ ਦੇ ਬਹੁਤ ਨੇੜੇ ਹਨ। ਸ਼ਿਵ ਕੁਮਾਰ ਬਟਾਲਵੀ ਨੇ ਕਾਵਿ ਨਾਟਕ ਲੂਣਾ ਲਿਖਿਆ ਜੋ ਕਿ ਡਰਾਮਿਆਂ ਤੇ ਮੰਚਾਂ ਦਾ ਸ਼ਿੰਗਾਰ ਬਣਈ। ਉਹ ਅਜਿਹੀ ਸ਼ਖ਼ਸਿਅਤਾਂ ਜੋ ਇੱਕ ਨੇ ਜੋ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਰੌਸ਼ਨੀ ਨੂੰ ਚਾਰੇ ਪਾਸੇ ਬਿਖੇਰ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network