ਕਿਸੇ ਔਸ਼ਧੀ ਤੋਂ ਘੱਟ ਨਹੀਂ ਨਿੰਬੂ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

written by Rupinder Kaler | September 14, 2021

ਨਿੰਬੂ (lemon benefits) ਦੀ ਵਰਤੋਂ ਹਰ ਮੌਸਮ ਵਿਚ ਕੀਤੀ ਜਾਂਦੀ ਹੈ ਪਰ ਬਰਸਾਤ ਦੇ ਮੌਸਮ ਵਿਚ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਬਦਹਜ਼ਮੀ ਹੋਣ ’ਤੇ ਇਸ ਦੀ ਵਰਤੋਂ ਕਰਨ ਦੀ ਪ੍ਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਨਿੰਬੂ ਦਾ ਰਸ ਇਕ ਚਮਚ ਵਿਚ ਲਉ ਅਤੇ ਇਸ ਵਿਚ ਸ਼ਹਿਦ ਮਿਲਾਉ। ਇਹ ਬਦਹਜ਼ਮੀ, ਸੀਨੇ ਵਿਚ ਜਲਣ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ। ਮੂੰਹ ਵਿਚ ਜ਼ਰੂਰਤ ਤੋਂ ਜ਼ਿਆਦਾ ਥੁੱਕ ਆਉਣ ’ਤੇ ਵੀ ਇਸ ਦਾ ਇੰਜ ਹੀ ਇਸਤੇਮਾਲ ਕੀਤਾ ਜਾਂਦਾ ਹੈ।

lemon

ਹੋਰ ਪੜ੍ਹੋ :

ਗੱਲਾਂ ਗੱਲਾਂ ਵਿੱਚ ਨਸੀਰੂਦੀਨ ਸ਼ਾਹ ਨੇ ਸਾਧਿਆ ਸਰਕਾਰ ’ਤੇ ਨਿਸ਼ਾਨਾ, ਕਹੀ ਵੱਡੀ ਗੱਲ

lemon_water

ਜੇ ਪੇਟ ਵਿਚ ਐਸਿਡਿਟੀ ਵਧੇਰੇ ਹੁੰਦੀ ਹੈ, ਅਜਿਹੇ ਵਿਚ ਇਕ ਚਮਚ ਸ਼ਹਿਦ ਵਿਚ ਚੁਟਕੀ ਸੋਡੀਅਮ ਕਾਰਬੋਨੇਟ ਮਿਲਾ ਕੇ ਪੀਣ ਨਾਲ ਐਸਿਡਿਟੀ ਦੂਰ ਹੁੰਦੀ ਹੈ। ਇਸ ਵਿਚ ਵਿਟਾਮਿਨ ਸੀ ਹੋਣ ਕਾਰਨ ਇਸ ਦੀ ਵਰਤੋਂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ। ਨਾਲ ਹੀ, ਬੁਖ਼ਾਰ ਅਤੇ ਕਮਜ਼ੋਰੀ ਦੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ।

lemon benefits

ਗਰਮ ਪਾਣੀ ਵਿਚ ਸ਼ਹਿਦ ਅਤੇ ਨਿੰਬੂ (lemon benefits)  ਦਾ ਰਸ ਮਿਲਾ ਕੇ ਪੀਣਾ ਬੁਖ਼ਾਰ ਅਤੇ ਖ਼ੁਸ਼ਕ ਖਾਂਸੀ ਲਈ ਕਾਰਗਰ ਹੈ। ਨਿੰਬੂ (lemon benefits)  ਦੇ ਰਸ ਦੀ ਮਹੱਤਤਾ ਸਰੀਰ ਦੇ ਭਾਰ ਨੂੰ ਘਟਾਉਣ ਲਈ ਸਾਬਤ ਹੁੰਦੀ ਹੈ। ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਮਹੀਨੇ ਲਈ ਖ਼ਾਲੀ ਪੇਟ ਪੀਉ। ਤੁਹਾਡੇ ਸਰੀਰ ਦਾ ਭਾਰ ਘਟੇਗਾ।

 

0 Comments
0

You may also like