ਡਾਇਰੈਕਟਰ ਕਮਾਲ ਅਮਰੋਹੀ ਨੇ ਮੀਨਾ ਕੁਮਾਰੀ ਲਈ ਧਰਮਿੰਦਰ ਦਾ ਕਰ ਦਿੱਤਾ ਸੀ ਮੂੰਹ ਕਾਲਾ

written by Rupinder Kaler | January 21, 2020

ਬਾਲੀਵੁੱਡ ਵਿੱਚ ਇੱਕ ਦੌਰ ਅਜਿਹਾ ਵੀ ਸੀ ਜਦੋਂ ਕਮਾਲ ਅਮਰੋਹੀ ਤੇ ਮੀਨਾ ਕੁਮਾਰੀ ਦੀ ਪ੍ਰੇਮ ਕਹਾਣੀ ਦੇ ਚਰਚੇ ਹਰ ਪਾਸੇ ਸਨ । ਇਸ ਦੌਰ ਵਿੱਚ ਕਮਾਲ ਅਮਰੋਹੀ ਮਸ਼ਹੂਰ ਡਾਇਰੈਕਟਰ ਸਨ ਤੇ ਮੀਨਾ ਕੁਮਾਰੀ ਮਸ਼ਹੂਰ ਅਦਾਕਾਰਾ ਸੀ । ਕਮਾਲ ਅਮਰੋਹੀ ਅੱਖੜ ਸੁਭਾਅ ਦੇ ਮਾਲਕ ਸਨ । ਇਸ ਦੇ ਬਾਵਜੂਦ ਮੀਨਾ ਕੁਮਾਰੀ ਨੇ ਪਿਤਾ ਦੇ ਦਬਾਅ ਵਿੱਚ ਆ ਕੇ ਅਮਰੋਹੀ ਨਾਲ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਸਭ ਦੇ ਚਲਦੇ ਕਮਾਲ ਅਮਰੋਹੀ ਤੇ ਮੀਨਾ ਕੁਮਾਰੀ ਦਾ ਵਿਆਹ ਹੋ ਗਿਆ ਪਰ ਦੋਵੇਂ ਇਸ ਰਿਸ਼ਤੇ ਨੂੰ ਕਬੂਲ ਨਹੀਂ ਕਰ ਸਕੇ ਤੇ ਦੋਹਾਂ ਨੇ ਇੱਕ ਦੂਜੇ ਤੋਂ ਤਲਾਕ ਲੈ ਲਈ । ਪਾਕੀਜਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਧਰਮਿੰਦਰ ਮੀਨਾ ਕੁਮਾਰੀ ਦੇ ਪਿਆਰ ਵਿੱਚ ਕੈਦ ਹੋ ਗਏ । ਇਸ ਗੱਲ ਨੂੰ ਕਮਾਲ ਅਮਰੋਹੀ ਬਰਦਾਸ਼ਤ ਨਹੀਂ ਕਰ ਸਕੇ ਜਿਸ ਕਰਕੇ ਧਰਮਿੰਦਰ ਨੂੰ ਇਸ ਫ਼ਿਲਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਰਾਜ ਕੁਮਾਰ ਨੇ ਧਰਮਿੰਦਰ ਦਾ ਕਿਰਦਾਰ ਨਿਭਾਇਆ । ਪਰ ਮੀਨਾ ਕੁਮਾਰੀ ਵੀ ਧਰਮਿੰਦਰ ਦੇ ਪਿਆਰ ਵਿੱਚ ਕੈਦ ਹੋ ਗਈ । ਹਾਲਾਂ ਕਿ ਧਰਮਿੰਦਰ ਇਸ ਰਿਸ਼ਤੇ ਤੋਂ ਅੱਗੇ ਵੱਧ ਗਏ ਪਰ ਕਮਾਲ ਅਮਰੋਹੀ ਨੇ ਇਸ ਗੱਲ ਨੂੰ ਲੈ ਕੇ ਖੁੰਦਕ ਰੱਖੀ ਜਿਸ ਦਾ ਬਦਲਾ ਉਹਨਾਂ ਨੇ ਧਰਮਿੰਦਰ ਦਾ ਮੂੰਹ ਕਾਲਾ ਕਰਕੇ ਲਿਆ । ਦਰਅਸਲ ਕਮਾਲ ਅਮਰੋਹੀ ਧਰਮਿੰਦਰ ਦੀ ਫ਼ਿਲਮ ਰਜ਼ੀਆ ਸੁਲਤਾਨਾ ਨੂੰ ਡਾਇਰੈਕਟ ਕਰ ਰਹੇ ਸਨ । ਕਮਾਲ ਨੇ ਇਸ ਫ਼ਿਲਮ ਦੇ ਪਹਿਲੇ ਸ਼ਾਟ ਵਿੱਚ ਹੀ ਧਰਮਿੰਦਰ ਦਾ ਮੂੰਹ ਕਾਲਾ ਕਰਵਾ ਦਿੱਤਾ, ਜਦੋਂ ਕਿ ਦੱਸਿਆ ਜਾਂਦਾ ਹੈ ਕਿ ਫ਼ਿਲਮ ਦੀ ਕਹਾਣੀ ਮੁਤਾਬਿਕ ਇਸ ਤਰ੍ਹਾਂ ਕਰਨਾ ਜ਼ਰੂਰੀ ਨਹੀਂ ਸੀ । ਇਹ ਕਮਾਲ ਅਮਰੋਹੀ ਦਾ ਗੁੱਸਾ ਸੀ ਤੇ ਇਹ ਉਸ ਦਰਦ ਦਾ ਬਦਲਾ ਸੀ ਜਿਹੜਾ ਧਰਮਿੰਦਰ ਨੇ ਮੀਨਾ ਕੁਮਾਰੀ ਤੋਂ ਰਿਸ਼ਤਾ ਤੋੜ ਕੇ ਉਸ ਨੂੰ ਦਿੱਤਾ ਸੀ ।

0 Comments
0

You may also like