ਫਰਾਹ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਬੈਕ ਗਰਾਊਂਡ ਡਾਂਸਰ ਤੋਂ ਬਣੀ ਫ਼ਿਲਮ ਡਾਇਰੈਕਟਰ, ਕੋਰਿਓਗ੍ਰਾਫਰ

written by Rupinder Kaler | January 08, 2021

ਅਦਾਕਾਰਾ, ਕੋਰਿਓਗ੍ਰਾਫਰ, ਡਾਇਰੈਕਟਰ ਫਰਾਹ ਖ਼ਾਨ 9 ਜਨਵਰੀ ਨੂੰ ਆਪਣਾ 56ਵਾਂ ਬਰਥਡੇ ਮਨਾ ਰਹੀ ਹੈ। ਫਰਾਹ ਖ਼ਾਨ ਅੱਜ ਜਿਸ ਮੁਕਾਮ ਤੇ ਹੈ ਉਸ ਨੂੰ ਹਾਸਿਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਫਰਾਹ ਦਾ ਜਨਮ 9 ਜਨਵਰੀ 1965 ਨੂੰ ਮੁੰਬਈ ’ਚ ਹੋਇਆ ਸੀ, ਉਨ੍ਹਾਂ ਦੇ ਪਿਤਾ ਕਮਰਾਨ ਫਿਲਮਾਂ ’ਚ ਬਤੌਰ ਡਾਇਰੈਕਟਰ ਤੇ ਅਦਾਕਾਰ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਆਪਣੀ ਇਕ ਫਿਲਮ ‘ਐਸਾ ਵੀ ਹੋਤਾ ਹੈ’ ਬਣਾਈ ਜੋ ਫਲਾਪ ਹੋ ਗਈ। Farah_Khan ਹੋਰ ਪੜ੍ਹੋ :

ਜਿਸਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਕਰਜ਼ ’ਚ ਡੁੱਬ ਗਿਆ। ਜਿਸਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਘਰ ਦਾ ਕੀਮਤੀ ਸਾਮਾਨ ਅਤੇ ਜਿਊਲਰੀ ਵੇਚ ਦਿੱਤੀ। ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਫਰਾਹ ਨੇ ਘਰ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕੀਤੀ ਅਤੇ ਫਿਲਮਾਂ ’ਚ ਬਤੌਰ ਬੈਕ ਗਰਾਊਂਡ ਡਾਂਸਰ ਕੰਮ ਕੀਤਾ। 1993 ’ਚ ਫਿਲਮ ‘ਜੋ ਜੀਤਾ ਵਹੀ ਸਿਕੰਦਰ’ ਨੂੰ ਕੋਰਿਓਗ੍ਰਾਫਰ ਮਾਸਟਰ ਸਰੋਜ ਖ਼ਾਨ ਨੇ ਛੱਡ ਦਿੱਤਾ ਸੀ। ਜਿਸਤੋਂ ਬਾਅਦ ਉਨ੍ਹਾਂ ਨੇ ਫਿਲਮ ਦੇ ਗਾਣੇ ‘ਪਹਿਲਾ ਨਸ਼ਾ’ ਗਾਣੇ ਨੂੰ ਕੋਰਿਓਗ੍ਰਾਫਰ ਕੀਤਾ, ਜੋ ਕਾਫੀ ਹਿੱਟ ਹੋਇਆ ਸੀ।

0 Comments
0

You may also like