
40 ਡਿਗਰੀ ਦੀ ਕੜਕਦੀ ਧੁੱਪ ਦੇ ਵਿਚ ਖਿਡੌਣੇ ਵੇਚ ਰਿਹਾ ਇਹ ਸਾਬਿਤ ਸੂਰਤ ਸਿੱਖ ਭਾਵੇਂ ਨਾ ਤਾਂ ਚੰਗੀ ਤਰਾਂ ਚੱਲ ਸਕਦਾ ਤੇ ਨਾ ਹੀ ਸਾਫ਼ ਬੋਲ ਸਕਦਾ ਪਰ ਇਸਦਾ ਵਿਸ਼ਵਾਸ ਹੈ ਹਥੀ ਕਿਰਤ ਕਮਾਉਣ ਦੇ ਵਿਚ | ਅਪਾਹਿਜ ਹੋਣ ਦੇ ਬਾਵਜੂਦ ਹਰ ਰੋਜ਼ ਇਹ ਸਿੱਖ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫ਼ਰ ਤੈਅ ਕਰਕੇ ਆਉਂਦਾ ਹੈ | ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਣ ਅਤੇ ਆਪਣੀ ਵਿਧਵਾ ਮਾਂ ਨੂੰ ਸਹਾਰਾ ਦੇਣ ਲਈ ਆਪਣੇ ਭਰਾ ਦੇ ਨਾਲ ਇਹ ਨੌਜਵਾਨ ਖਿਡੌਣੇ ਵੇਚਣ ਆਉਂਦਾ ਹੈ | ਅਕਾਲ ਪੁਰਖ ਦੇ ਭਾਣੇ ਤੇ ਸ਼ਿਕਵਾ ਕਰਨ ਦੀ ਬਜਾਏ ਆਪਣੇ ਸਿਦਕ ਦੀ ਸੁਗੰਧ ਵਿੱਚੋਂ ਵਿਸ਼ਵਾਸ ਦੀ ਮਹਿਕ ਪੈਦਾ ਕਰ ਜ਼ਿੰਦਗੀ ਨੂੰ ਅਗੇ ਤੋਰਨ ਵਿਚ ਇਹ ਨੌਜਵਾਨ ਜੁੱਟ ਗਿਆ ਹੈ | ਇਸ ਸਿੱਖ ਨੌਜਵਾਨ ਦਾ ਨਾਮ ਹੈ ਕੁਲਵੰਤ ਸਿੰਘ kulwant singh ਜਿਸਨੂੰ ਤਕਰੀਬਨ ਤਿੰਨ ਵਰੇ ਹੋ ਗਏ ਹਨ ਚੰਡੀਗੜ੍ਹ ਵਿਚ ਖਿਡੌਣੇ ਵੇਚਦੇ ਹੋਏ |
ਪੀਟੀਸੀ ਦੇ ਇੱਕ ਰਿਪੋਰਟਰ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ kulwant singh ਨੇ ਦਸਿਆ ਕਿ ਉਹ ਆਪਣੇ ਇਹ ਖਿਡੌਣੇ ਆਪਣੇ ਚਾਚਾ ਤੋਂ ਖਰੀਦ ਦਾ ਹੈ ਜੋ ਦਿੱਲੀ ਤੋਂ ਖਿਡੌਣੇ ਲੈ ਕੇ ਆਉਂਦੇ ਹਨ | ਉਸਨੇ ਦਸਿਆ ਕਿ ਸਾਰੀ ਦਿਹਾੜੀ ਕੰਮ ਕਰਕੇ ਉਸਨੂੰ ਦਿਨ ਦਾ 1000 ਤੋਂ 500 ਰੁਪਏ ਬੱਚ ਜਾਂਦੇ ਹਨ |
ਉਸਨੇ ਇਹ ਵੀ ਦਸਿਆ ਕਿ ਉਹ ਹਰ ਰੋਜ਼ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫ਼ਰ ਬੱਸ ਵਿਚ ਆਪਣੇ ਭਰਾ ਨਾਲ ਤੈਅ ਕਰਦਾ ਹੈ | ਜਦੋਂ ਉਸਤੋਂ ਪੁੱਛਿਆ ਕਿ ਉਹ ਖਿਡੌਣੇ ਵੇਚਣ ਨਾਲੋਂ ਸੌਖਾ ਕੰਮ ਭੀਖ ਮੰਗਣਾ ਹੈ ਉਹ ਕਿਊ ਨਹੀਂ ਮੰਗਦੇ ਤਾਂ ਕੁਲਵੰਤ ਨੇ ਜਵਾਬ ਦਿੱਤਾ ਕਿ ਅਸੀਂ ਕਦੇ ਭੀਖ ਨਹੀਂ ਮੰਗਣੀ ਹਮੇਸ਼ਾ ਮੇਹਨਤ ਦੀ ਰੋਟੀ ਖਾਵਾਂਗੇ ਅਤੇ ਕਮਾਵਾਂਗੇ |
[video width="400" height="320" mp4="https://wp.ptcpunjabi.co.in/wp-content/uploads/2018/05/kulwant.mp4"][/video]
ਕੁਲਵੰਤ kulwant singh ਅਤੇ ਉਸਦਾ ਭਰਾ ਇੱਕ ਬਹੁਤ ਵੱਡੀ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜੋ ਘਰ ਵਿਚ ਬੈਠੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਅਤੇ ਦੂੱਜੇ ਦੇ ਹੱਥਾਂ ਵੱਲ ਝਾਕਦੇ ਨੇ | ਉਮੀਦ ਹੈ ਕੁਲਵੰਤ ਸਿੰਘ ਦੇ ਸਿਦਕ ਦੀ ਕਹਾਣੀ ਤੋਂ ਬਹੁਤ ਸਾਰੇ ਲੋਕਾਂ ਨੂੰ ਸਬਕ ਮਿਲੇਗਾ |