Advertisment

ਨਹੀਂ ਲੱਗਣ ਦਿੱਤਾ ਸਿੱਖੀ ਨੂੰ ਦਾਗ, ਰੋਜ਼ਾਨਾ ਲੰਬਾ ਸਫ਼ਰ ਤੈਅ ਕਰਦਾ ਹੈ ਇਹ ਖਿਡੌਣੇਵਾਲਾ

author-image
By Gourav Kochhar
New Update
ਨਹੀਂ ਲੱਗਣ ਦਿੱਤਾ ਸਿੱਖੀ ਨੂੰ ਦਾਗ, ਰੋਜ਼ਾਨਾ ਲੰਬਾ ਸਫ਼ਰ ਤੈਅ ਕਰਦਾ ਹੈ ਇਹ ਖਿਡੌਣੇਵਾਲਾ
Advertisment

40 ਡਿਗਰੀ ਦੀ ਕੜਕਦੀ ਧੁੱਪ ਦੇ ਵਿਚ ਖਿਡੌਣੇ ਵੇਚ ਰਿਹਾ ਇਹ ਸਾਬਿਤ ਸੂਰਤ ਸਿੱਖ ਭਾਵੇਂ ਨਾ ਤਾਂ ਚੰਗੀ ਤਰਾਂ ਚੱਲ ਸਕਦਾ ਤੇ ਨਾ ਹੀ ਸਾਫ਼ ਬੋਲ ਸਕਦਾ ਪਰ ਇਸਦਾ ਵਿਸ਼ਵਾਸ ਹੈ ਹਥੀ ਕਿਰਤ ਕਮਾਉਣ ਦੇ ਵਿਚ | ਅਪਾਹਿਜ ਹੋਣ ਦੇ ਬਾਵਜੂਦ ਹਰ ਰੋਜ਼ ਇਹ ਸਿੱਖ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫ਼ਰ ਤੈਅ ਕਰਕੇ ਆਉਂਦਾ ਹੈ | ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਣ ਅਤੇ ਆਪਣੀ ਵਿਧਵਾ ਮਾਂ ਨੂੰ ਸਹਾਰਾ ਦੇਣ ਲਈ ਆਪਣੇ ਭਰਾ ਦੇ ਨਾਲ ਇਹ ਨੌਜਵਾਨ ਖਿਡੌਣੇ ਵੇਚਣ ਆਉਂਦਾ ਹੈ | ਅਕਾਲ ਪੁਰਖ ਦੇ ਭਾਣੇ ਤੇ ਸ਼ਿਕਵਾ ਕਰਨ ਦੀ ਬਜਾਏ ਆਪਣੇ ਸਿਦਕ ਦੀ ਸੁਗੰਧ ਵਿੱਚੋਂ ਵਿਸ਼ਵਾਸ ਦੀ ਮਹਿਕ ਪੈਦਾ ਕਰ ਜ਼ਿੰਦਗੀ ਨੂੰ ਅਗੇ ਤੋਰਨ ਵਿਚ ਇਹ ਨੌਜਵਾਨ ਜੁੱਟ ਗਿਆ ਹੈ | ਇਸ ਸਿੱਖ ਨੌਜਵਾਨ ਦਾ ਨਾਮ ਹੈ ਕੁਲਵੰਤ ਸਿੰਘ kulwant singh ਜਿਸਨੂੰ ਤਕਰੀਬਨ ਤਿੰਨ ਵਰੇ ਹੋ ਗਏ ਹਨ ਚੰਡੀਗੜ੍ਹ ਵਿਚ ਖਿਡੌਣੇ ਵੇਚਦੇ ਹੋਏ |

Advertisment
kulwant singh

ਪੀਟੀਸੀ ਦੇ ਇੱਕ ਰਿਪੋਰਟਰ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ kulwant singh ਨੇ ਦਸਿਆ ਕਿ ਉਹ ਆਪਣੇ ਇਹ ਖਿਡੌਣੇ ਆਪਣੇ ਚਾਚਾ ਤੋਂ ਖਰੀਦ ਦਾ ਹੈ ਜੋ ਦਿੱਲੀ ਤੋਂ ਖਿਡੌਣੇ ਲੈ ਕੇ ਆਉਂਦੇ ਹਨ | ਉਸਨੇ ਦਸਿਆ ਕਿ ਸਾਰੀ ਦਿਹਾੜੀ ਕੰਮ ਕਰਕੇ ਉਸਨੂੰ ਦਿਨ ਦਾ 1000 ਤੋਂ 500 ਰੁਪਏ ਬੱਚ ਜਾਂਦੇ ਹਨ |

kulwant singh
Advertisment

ਉਸਨੇ ਇਹ ਵੀ ਦਸਿਆ ਕਿ ਉਹ ਹਰ ਰੋਜ਼ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫ਼ਰ ਬੱਸ ਵਿਚ ਆਪਣੇ ਭਰਾ ਨਾਲ ਤੈਅ ਕਰਦਾ ਹੈ | ਜਦੋਂ ਉਸਤੋਂ ਪੁੱਛਿਆ ਕਿ ਉਹ ਖਿਡੌਣੇ ਵੇਚਣ ਨਾਲੋਂ ਸੌਖਾ ਕੰਮ ਭੀਖ ਮੰਗਣਾ ਹੈ ਉਹ ਕਿਊ ਨਹੀਂ ਮੰਗਦੇ ਤਾਂ ਕੁਲਵੰਤ ਨੇ ਜਵਾਬ ਦਿੱਤਾ ਕਿ ਅਸੀਂ ਕਦੇ ਭੀਖ ਨਹੀਂ ਮੰਗਣੀ ਹਮੇਸ਼ਾ ਮੇਹਨਤ ਦੀ ਰੋਟੀ ਖਾਵਾਂਗੇ ਅਤੇ ਕਮਾਵਾਂਗੇ |

Lifestyle Video: ਕੁਲਵੰਤ kulwant singh ਅਤੇ ਉਸਦਾ ਭਰਾ ਇੱਕ ਬਹੁਤ ਵੱਡੀ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜੋ ਘਰ ਵਿਚ ਬੈਠੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਅਤੇ ਦੂੱਜੇ ਦੇ ਹੱਥਾਂ ਵੱਲ ਝਾਕਦੇ ਨੇ | ਉਮੀਦ ਹੈ ਕੁਲਵੰਤ ਸਿੰਘ ਦੇ ਸਿਦਕ ਦੀ ਕਹਾਣੀ ਤੋਂ ਬਹੁਤ ਸਾਰੇ ਲੋਕਾਂ ਨੂੰ ਸਬਕ ਮਿਲੇਗਾ | kulwant singh
Advertisment

Stay updated with the latest news headlines.

Follow us:
Advertisment
Advertisment
Latest Stories
Advertisment