ਕਿਉਂ ਹੋ ਗਏ ਹਨ ਕੁਲਵਿੰਦਰ ਬਿੱਲਾ 'ਲਾਈਟ ਵੇਟ' 

written by Shaminder | October 26, 2018

ਕੁਲਵਿੰਦਰ ਬਿੱਲਾ ਆਪਣੀ ਫਿਲਮ 'ਪ੍ਰਾਹੁਣੇ' ਦੀ ਕਾਮਯਾਬੀ ਤੋਂ ਬਾਅਦ ਹੁਣ ਲੈ ਕੇ ਆਏ ਨੇ ਆਪਣਾ ਨਵਾਂ ਗੀਤ 'ਲਾਈਟ ਵੇਟ' ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਵੀਡਿਓ ਨਵਜੀਤ ਬੁੱਟਰ ਨੇ ਬਣਾਇਆ ਹੈ ।ਕੁਲਵਿੰਦਰ ਬਿੱਲਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਜਿਨ੍ਹਾਂ 'ਚ ਮੁੱਖ ਤੌਰ 'ਤੇ 'ਟਾਈਮ ਟੇਬਲ', 'ਸੁੱਚਾ ਸੂਰਮਾ' ਅਤੇ ਹੋਰ ਅਣਗਿਣਤ ਗੀਤ ਉਨ੍ਹਾਂ ਨੇ ਗਾਏ ਜੋ ਉਨ੍ਹਾਂ ਦੇ ਸੰਗੀਤ ਕਰੀਅਰ 'ਚ ਯਾਦਗਾਰ ਹੋ ਨਿੱਬੜੇ ਨੇ ।

ਹੋਰ ਵੇਖੋ : ਗੀਤ “ਟਿੱਚ ਬਟਨ” ‘ਚ ਕੁਲਵਿੰਦਰ ਬਿੱਲਾ ਅਤੇ ਵਾਮੀਕੀ ਗੱਬੀ ਦੀ ਕੈਮਿਸਟ੍ਰੀ ਹੈ ਦੇਖਣ ਵਾਲੀ

https://www.instagram.com/p/BpV9NdaFRKj/?hl=en&taken-by=kulwinderbilla

ਇਨ੍ਹਾਂ ਗੀਤਾਂ ਨੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਹਿਚਾਣ ਦਿਵਾਈ । ਕੁਲਵਿੰਦਰ ਬਿੱਲਾ ਨੇ ਸਿਰਫ ਗਾਇਕੀ 'ਚ ਹੀ ਨਹੀਂ ਬਲਕਿ ਅਦਾਕਾਰੀ ਦੇ ਖੇਤਰ 'ਚ ਵੀ ਮੱਲ੍ਹਾਂ ਮਾਰੀਆਂ ਨੇ । ਉਨ੍ਹਾਂ ਦੀ ਹਾਲ 'ਚ ਹੀ ਆਈ ਪ੍ਰਾਹੁਣੇ ਫਿਲਮ 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ ਸੀ ਅਤੇ ਹੁਣ ਉਹ ਮੁੜ ਤੋਂ ਆਪਣੇ ਨਵੇਂ ਗੀਤ 'ਲਾਈਟ ਵੇਟ' ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ ।

kulwinder-billa-brand-new-song kulwinder-billa-brand-new-song

ਇਸ ਗੀਤ 'ਚ ਉਨ੍ਹਾਂ ਨੇ ਆਪਣੀ ਦੋਸਤ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਉਨ੍ਹਾਂ ਲਈ ਲਾਈਟ ਵੇਟ ਝਾਂਜਰਾ ਬਨਵਾਉਣ ਲਈ ਤਿਆਰ ਨੇ ਜੇ ਉਸ ਨਾਲ ਦੋਸਤੀ ਲਈ ਰਾਜ਼ੀ ਹੋ ਜਾਵੇ । ਇਹ ਮਸਤੀ ਭਰਿਆ ਡਾਂਸ ਗੀਤ ਹੈ । ਜਿਸ ਨੂੰ ਕਿ ਕੁਲਵਿੰਦਰ ਬਿੱਲਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਜਦਕਿ ਗੀਤ ਦੇ ਵੀਡਿਓ 'ਚ ਪੂਰਾ ਰੰਗ ਬੰਨਣ ਦੀ ਕੋਸ਼ਿਸ਼ ਕੀਤੀ ਹੈ ਨਵਜੀਤ ਬੁੱਟਰ ਨੇ ।

kulwinder-billa-brand-new-song kulwinder-billa-brand-new-song

ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਹੁਣ ਆਪਣੇ ਨਵੇਂ ਪ੍ਰਾਜੈਕਟ 'ਤੇ ਕੰਮ ਕਰ ਰਹੇ ਨੇ । ਹਰ ਵਾਰ ਦੀ ਤਰ੍ਹਾਂ ਕੁਲਵਿੰਦਰ ਬਿੱਲਾ ਦਾ ਲਾਈਟ ਵੇਟ ਗੀਤ ਸਰੋਤਿਆਂ 'ਚ ਨਵਾਂ ਉਤਸ਼ਾਹ ਭਰਦਾ ਹੈ ਜਾਂ ਨਹੀਂ । ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ।ਪਰ ਕੁਲਵਿੰਦਰ ਬਿੱਲਾ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਪੱਬਾਂ ਭਾਰ ਹਨ ।

kulwinder billa new song kulwinder billa new song

 

You may also like