Advertisment

‘ਲਾਈਮ ਲਾਈਟ’ ‘ਚ ਰਹਿਣਾ ਪਸੰਦ ਕਰਦਾ ਹੈ ਭੁੱਲਰਾਂ ਦਾ ਮੁੰਡਾ, ਵੇਖੋ ਵੀਡੀਓ

author-image
By Shaminder
New Update
‘ਲਾਈਮ ਲਾਈਟ’ ‘ਚ ਰਹਿਣਾ ਪਸੰਦ ਕਰਦਾ ਹੈ ਭੁੱਲਰਾਂ ਦਾ ਮੁੰਡਾ, ਵੇਖੋ ਵੀਡੀਓ
Advertisment
ਡਾਇਮੰਡ ਸਟਾਰ ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ ।ਇਸ ਗੀਤ ਨੂੰ ‘ਲਾਈਮ ਲਾਈਟ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ਅਤੇ ਇਸ ਦਾ ਵੀਡੀਓ ਬਣਾਇਆ ਹੈ ਨਾਮੀ ਡਾਇਰੈਕਟਰ ਸੁੱਖ ਸੰਘੇੜਾ ਨੇ । ਫੀਮੇਲ ਮਾਡਲ ਦੇ ਤੌਰ ਤੇ ਹਰਲੀਨ ਕੰਗ ਨਜ਼ਰ ਆ ਰਹੇ ਨੇ । ਗੀਤ ਨੂੰ ਜੱਸ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । https://www.instagram.com/p/CCcvjewHZCC/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਜੌਹਰ ਵਿਖਾਇਆ ਹੈ । ਫ਼ਿਲਮ ਸੁਰਖੀ ਬਿੰਦੀ ‘ਚ ਸਰਗੁਨ ਮਹਿਤਾ ਦੇ ਨਾਲ ਅਤੇ ਗੁੱਡੀਆਂ ਪਟੋਲੇ ਫ਼ਿਲਮ ‘ਚ ਸੋਨਮ ਬਾਜਵਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । https://www.instagram.com/p/CCbMy4pHEQV/ ਇਸ ਤੋਂ ਇਲਾਵਾ ਭੁੱਲਰ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੇਖਦੇ ਹੋਏ ਬੈਸਟ ਡੈਬਿਊ ਮੇਲ ਕੈਟਾਗਿਰੀ ‘ਚ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਸਮਾਰੋਹ 2020 ‘ਚ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment