ਇਸ ਅਦਾਕਾਰਾ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੇ ਹਨ ਰਣਦੀਪ ਹੁੱਡਾ….!

Written by  Rupinder Kaler   |  March 04th 2020 03:59 PM  |  Updated: March 04th 2020 03:59 PM

ਇਸ ਅਦਾਕਾਰਾ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੇ ਹਨ ਰਣਦੀਪ ਹੁੱਡਾ….!

ਰਣਦੀਪ ਹੁੱਡਾ ਹਾਲ ਹੀ ਵਿੱਚ ਫ਼ਿਲਮ ‘ਲਵ ਆਜ ਕੱਲ੍ਹ’ ਵਿੱਚ ਨਜ਼ਰ ਆਏ ਹਨ । ਫ਼ਿਲਮ ਦੇ ਨਾਲ ਨਾਲ ਹੁੱਡਾ ਆਪਣੀ ਲਵ ਲਾਈਫ ਕਰਕੇ ਵੀ ਕਾਫੀ ਸੁਰਖੀਆਂ ਵਿੱਚ ਹਨ । ਖ਼ਬਰਾਂ ਦੀ ਮੰਨੀਏ ਤਾਂ ਰਣਦੀਪ ਹੁੱਡਾ ਅਦਾਕਾਰਾ ਲਿਨ ਲੈਸ਼ਰਾਮ ਨੂੰ ਡੇਟ ਕਰ ਰਹੇ ਹਨ ਤੇ ਛੇਤੀ ਹੀ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ । ਖ਼ਬਰਾਂ ਦੀ ਮੰਨੀਏ ਤਾਂ ਚਾਰ ਸਾਲ ਦੇ ਲੰਮੇ ਰਿਲੇਸ਼ਨਸ਼ਿਪ ਨੂੰ ਰਣਦੀਪ ਹੁੱਡਾ ਤੇ ਉਹਨਾਂ ਦੀ ਗਰਲਫ੍ਰੈਂਡ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ।

ਰਣਦੀਪ ਹੁੱਡਾ ਨੇ ਲਿਨ ਲੈਸ਼ਰਾਮ ਨੂੰ ਆਪਣੇ ਘਰਦਿਆਂ ਨੂੰ ਮਿਲਾਉਣ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਛੇਤੀ ਹੀ ਉਹ ਹਰਿਆਣਾ ਆਪਣੇ ਪਿੰਡ ਰਵਾਨਾ ਹੋਣ ਵਾਲੇ ਹਨ । ਇੱਥੇ ਹੁੱਡਾ ਦੇ ਮਾਤਾ ਪਿਤਾ ਦੀ ਲਿਨ ਨਾਲ ਮੁਲਾਕਾਤ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲਿਨ ਲੈਸ਼ਰਾਮ ਮਣੀਪੁਰੀ ਅਦਾਕਾਰਾ ਹੈ ।

ਉਹਨਾਂ ਨੇ ਸਾਲ 2014 ਵਿੱਚ ਪ੍ਰਿਯੰਕਾ ਚੋਪੜਾ ਦੀ ਫ਼ਿਲਮ ਮੈਰੀ ਕਾਮ ਵਿੱਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਉਹ ਨਸੀਰੂਦੀਨ ਸ਼ਾਹ ਦੇ ਥਿਏਟਰ ਗਰੁੱਪ ਦਾ ਹਿੱਸਾ ਵੀ ਰਹੀ ਹੈ ।

ਰਣਦੀਪ ਹੁੱਡਾ ਦੀ ਗੱਲ ਕੀਤੀ ਜਾਵੇ ਤਾਂ ਖਬਰਾਂ ਆਈਆਂ ਸਨ ਕਿ ਛੇਤੀ ਹੀ ਉਹ ਹਾਲੀਵੁੱਡ ਫ਼ਿਲਮ ਵਿੱਚ ਕੰਮ ਕਰਨ ਜਾ ਰਹੇ ਹਨ । ਉਹਨਾਂ ਦੀ ਇਸ ਫ਼ਿਲਮ ਦੀ ਲੁੱਕ ਵੀ ਵਾਇਰਲ ਹੋਈ ਸੀ ।

https://www.instagram.com/p/BwtpELDBd8U/

https://www.instagram.com/p/BzDK2nsBoH8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network