ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਮੁਲੱਠੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  January 22nd 2021 04:04 PM  |  Updated: January 22nd 2021 04:04 PM

ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਮੁਲੱਠੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਕੁਦਰਤ ਨੇ ਸਾਨੂੰ ਕਈ ਨੇਮਤਾ ਨਾਲ ਨਿਵਾਜਿਆ ਹੈ ਜਿਨ੍ਹਾਂ ਵਿੱਚੋਂ ਮੁਲੱਠੀ ਵੀ ਇੱਕ ਹੈ । ਜਿਸ ਦੇ ਬਹੁਤ ਹੀ ਫਾਇਦੇ ਹਨ । ਇਸ ਨੂੰ ਚਬਾਉਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ।ਖਾਂਸੀ ਦੀ ਸਮੱਸਿਆ ਹੋਣ 'ਤੇ ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਨਾਲ ਰੇਸ਼ੇ 'ਚ ਆਰਾਮ ਮਿਲਦਾ ਹੈ।

mulethi

ਹੋਰ ਪੜ੍ਹੋ :

ਨਹੀਂ ਰਹੇ ਭਜਨ ਸਮਰਾਟ ਨਰਿੰਦਰ ਚੰਚਲ, ਮਾਸਟਰ ਸਲੀਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਸ਼ਰਧਾਂਜਲੀ

ਪਿਤਾ ਦੀ ਮੌਤ ਹੋਣ ਦੇ ਬਾਵਜੂਦ ਕ੍ਰਿਕੇਟ ਦੇ ਮੈਦਾਨ ’ਚ ਡਟੇ ਰਹੇ ਸਿਰਾਜ, ਧਰਮਿੰਦਰ ਨੇ ਤਸਵੀਰਾਂ ਸ਼ੇਅਰ ਕਰਕੇ ਕਿਹਾ ਪੂਰੇ ਦੇਸ਼ ਨੂੰ ਸਿਰਾਜ ’ਤੇ ਮਾਣ

mulethi

ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ। ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ 'ਚ ਪਾ ਕੇ ਵਾਰ-ਵਾਰ ਚੂਸੋ। ਇਸ 'ਚ 50 ਫ਼ੀਸਦੀ ਪਾਣੀ ਹੁੰਦਾ ਹੈ। ਇਸ ਨੂੰ ਚਬਾਉਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ। ਮੁਲੱਠੀ ਪੇਟ ਦੇ ਜ਼ਖ਼ਮ ਠੀਕ ਕਰਦੀ ਹੈ।

mulethi

ਇਸ ਨਾਲ ਪੇਟ ਦੇ ਜ਼ਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜ਼ਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਨ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦਾ ਚੂਰਨ ਬਦਹਜ਼ਮੀ ਲਈ ਲਾਭਦਾਇਕ ਹੈ ਤੇ ਅਲਸਰ ਦੇ ਜ਼ਖ਼ਮਾਂ ਨੂੰ ਜਲਦੀ ਭਰਦਾ ਹੈ। ਖ਼ੂਨ ਦੀ ਉਲਟੀ ਲਈ ਦੁੱਧ ਦੇ ਨਾਲ ਮੁਲੱਠੀ ਦਾ ਚੂਰਨ ਲੈਣ ਨਾਲ ਫ਼ਾਇਦਾ ਹੁੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network