Advertisment

ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਪਹਿਚਾਨਣਾ ਵੀ ਹੋਇਆ ਮੁਸ਼ਕਿਲ, ਇੱਕ ਸਮੇਂ ’ਚ ਇਸ ਅਦਾਕਾਰਾ ਦੀ ਫ਼ਿਲਮ ਦੇ ਗਾਣੇ ਸਨ ਹਰ ਇੱਕ ਦੀ ਪਹਿਲੀ ਪਸੰਦ

author-image
By Rupinder Kaler
New Update
ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਪਹਿਚਾਨਣਾ ਵੀ ਹੋਇਆ ਮੁਸ਼ਕਿਲ, ਇੱਕ ਸਮੇਂ ’ਚ ਇਸ ਅਦਾਕਾਰਾ ਦੀ ਫ਼ਿਲਮ ਦੇ ਗਾਣੇ ਸਨ ਹਰ ਇੱਕ ਦੀ ਪਹਿਲੀ ਪਸੰਦ
Advertisment
ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਲੀਜ਼ਾ ਰੇ ਲੰਮੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹੈ । ਲੀਜ਼ਾ ਰੇ ਨੂੰ ਬਹੁਤ ਹੀ ਛੋਟੀ ਉਮਰ ਵਿੱਚ ਕੈਂਸਰ ਹੋ ਗਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਲਾਈਮ ਲਾਈਟ ਤੋਂ ਦੂਰੀ ਬਣਾ ਲਈ ਸੀ ।ਹਾਲ ਹੀ ਵਿੱਚ ਲੀਜ਼ਾ ਦੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ । ਉਹਨਾਂ ਦੀ ਇਹ ਫੋਟੋ ਬਿਨ੍ਹਾਂ ਮੇਕਅਪ ਦੇ ਹੈ । https://www.instagram.com/p/B2dnWG1nEg-/ ਫੋਟੋ ਸ਼ੇਅਰ ਕਰਦੇ ਹੋਏ ਲੀਜ਼ਾ ਨੇ ਲਿਖਿਆ ਹੈ ‘ਇਹ ਮੈਂ ਹਾਂ 47 ਸਾਲ ਦੀ, ਆਜ਼ਾਦ ਤੇ ਬਿਨ੍ਹਾਂ ਮੇਕਅੱਪ ਦੇ । ਕੀ ਤੁਹਾਡੇ ਵਿੱਚ ਇਹ ਹਿੰਮਤ ਹੈ । ਜਦੋਂ ਮੈਂ ਜਵਾਨ ਸੀ ਤਾਂ ਉਦੋਂ ਮੇਰੇ ਵਿੱਚ ਇਹ ਹਿੰਮਤ ਨਹੀਂ ਸੀ ਹਰ ਕੋਈ ਤੁਹਾਡੀ ਕੀਮਤ ਨਹੀਂ ਸਮਝ ਸਕਦਾ ਪਰ ਤੁਸੀਂ ਆਪਣੇ ਸਰੀਰ ਨਾਲ ਪਿਆਰ ਕਰੋ’ ।
Advertisment
ਤੁਹਾਨੂੰ ਦੱਸ ਦਿੰਦੇ ਹਾਂ ਕਿ ਲੀਜ਼ਾ ਰੇ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਪ੍ਰੇਰਣਾਦਾਇਕ ਪੋਸਟ ਸ਼ੇਅਰ ਕਰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲੀਜ਼ਾ ਨੇ ਸਾਲ 2012 ਵਿੱਚ ਜੇਸਨ ਡੇਨੀ ਨਾਲ ਵਿਆਹ ਕਰਵਾਇਆ ਸੀ । ਸਾਲ 2018 ਵਿੱਚ ਉਹਨਾਂ ਦੇ ਜੁੜਵਾ ਬੱਚੇ ਹੋਏ । ਲੀਜ਼ਾ ਨੂੰ ਦੀਪਾ ਮਹਿਤਾ ਦੀ ਫ਼ਿਲਮ ਵਾਟਰ ਲਈ ਜਾਣਿਆ ਜਾਂਦਾ ਹੈ । ਇਸ ਤੋਂ ਇਲਾਵਾ ਫ਼ਿਲਮ ਕਸੂਰ, ਵੀਰੱਪਨ, ਦੋਬਾਰਾ ਵਰਗੀਆਂ ਫ਼ਿਲਮਾਂ ਵਿੱਚ ਉਹ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਟੀਵੀ ਸ਼ੋਅ ਤੇ ਵੱੈਬ ਸੀਰੀਜ਼ ਵਿੱਚ ਵੀ ਉਹ ਨਜ਼ਰ ਆ ਚੁੱਕੀ ਹੈ । https://www.instagram.com/p/B2JrstjnhLi/ https://www.instagram.com/p/B2RnuhDn71X/
Advertisment

Stay updated with the latest news headlines.

Follow us:
Advertisment
Advertisment
Latest Stories
Advertisment