ਗੁਰਜ ਸਿੱਧੂ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਰਾਖੀ’

written by Shaminder | December 05, 2020

ਗੁਰਜ ਸਿੱਧੁ ਦੀ ਆਵਾਜ਼ ‘ਚ ਨਵਾਂ ਗੀਤ ‘ਰਾਖੀ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਸੁੱਖ ਸੰਧੂ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਵੀਡੀਓ ਟੀਡੌਟ ਫਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਕਿ ਇੱਕ ਗੱਭਰੂ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹੈ । gurj sidhu ਉਹ ਇਸ ਮੁਟਿਆਰ ਦੀ ਹਮੇਸ਼ਾ ਹੀ ਰਾਖੀ ਕਰਦਾ ਹੈ ਕਿਉਂਕਿ ਜੋ ਵੀ ਇਸ ਮੁਟਿਆਰ ਦੀ ਖੂਬਸੂਰਤੀ ਵੇਖਦਾ ਹੈ ਉੇਹ ਹੀ ਉਸ ਦਾ ਦੀਵਾਨਾ ਹੋ ਜਾਂਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਜ ਸਿੱਧੂ ਨੇ ਕਈ ਹਿੱਟ ਗੀਤ ਦਿੱਤੇ ਹਨ । ਹੋਰ ਪੜ੍ਹੋ : ਗਾਇਕ ਬੱਬਲ ਰਾਏ ਤੇ ਸਿੱਧੂ ਮੂਸੇਬਵਾਲਾ ਇੱਕਠੇ ਲੈ ਕੇ ਆ ਰਹੇ ਹਨ ਇਹ ਗੀਤ ! 
gurj sidhu ਜਿਸ ‘ਚ ਅੱਧਾ ਪਿੰਡ ਟਾਈਟਲ ਹੇਠ ਆਇਆ ਗੀਤ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । gurj sidhu ਇਸ ਤੋਂ ਇਲਾਵਾ ੳੇੁਨ੍ਹਾਂ ਨੇ ਹੋਰ ਵੀ ਕਈ ਗੀਤ ਕੱਢੇ ਹਨ ਜਿਸ ‘ਚ ‘ਬੈਕਯਾਰਡ’, ‘ਦਿਲ ਯਾਰਾਂ ਦੇ’, ‘ਮੁਕਰ ਗਈ’, ‘ਬਸ ਬੱਲੀਏ’ ,’ਬੇਬੀ’ ਸਣੇ ਕਈ ਗੀਤ ਸ਼ਾਮਿਲ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਪਿਆਰ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗਾਣਾ ਵੀ ਪਹਿਲੇ ਗੀਤਾਂ ਵਾਂਗ ਹੀ ਮਕਬੂਲ ਹੋਵੇਗਾ ।

0 Comments
0

You may also like