ਗੁਰਲੇਜ ਅਖਤਰ ਦਾ ਨਵਾਂ ਗੀਤ ‘ਟ੍ਰੈਂਡਿੰਗ ਜੱਟੀ’ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  January 07th 2021 11:04 AM  |  Updated: January 07th 2021 11:04 AM

ਗੁਰਲੇਜ ਅਖਤਰ ਦਾ ਨਵਾਂ ਗੀਤ ‘ਟ੍ਰੈਂਡਿੰਗ ਜੱਟੀ’ ਸਰੋਤਿਆਂ ਨੂੰ ਆ ਰਿਹਾ ਪਸੰਦ

ਗੁਰਲੇਜ ਅਖਤਰ ਇੱਕ ਤੋਂ ਬਾਅਦ ਇੱਕ ਗੀਤ ਦੇ ਨਾਲ ਆ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਟ੍ਰੈਂਡਿੰਗ ਜੱਟੀ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਵਾਰਿਸ ਸ਼ੇਰਗਿੱਲ ਨੇ ਲਿਖੇ ਹਨ । ਵੀਡੀਓ ਰੌਕੀ ਵੱਲੋਂ ਤਿਆਰ ਕੀਤਾ ਗਿਆ ਹੈ । 5 ਸਟਾਰ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

trending jatti

ਇਸ ਗੀਤ ‘ਚ ਇੱਕ ਅਜਿਹੀ ਜੱਟੀ ਦੀ ਗੱਲ ਕੀਤੀ ਗਈ ਹੈ ਜੋ ਟਰੈਂਡਿੰਗ ‘ਚ ਰਹਿੰਦੀ ਹੈ ।

ਹੋਰ ਪੜ੍ਹੋ : ਪੁਰੀ ਸਾਬ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਲਿਮਟਾਂ’ ਹੋਇਆ ਰਿਲੀਜ਼

gurlej

ਇਹ ਜੱਟੀ ਪੂਰੇ ਨਖਰੇ ਵਾਲੀ ਹੈ ਅਤੇ ਇਸ ਜੱਟੀ ਦੇ ਹਰ ਕਿਤੇ ਚਰਚੇ ਹੁੰਦੇ ਹਨ । ਇਸ ਜੱਟੀ ਨੂੰ ਕਿਸੇ ਬਰੈਂਡ ਦੀ ਲੋੜ ਨਹੀਂ ਕਿਉਂਕਿ ਇਹ ਜੱਟੀ ਖੁਦ ਹੀ ਬਰੈਂਡ ਹੈ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ ।

trending jatti

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।ਬੀਤੇ ਦਿਨ ਉਨ੍ਹਾਂ ਦਾ ਪੁਰੀ ਸਾਬ ਦੇ ਨਾਲ ਗੀਤ ਲਿਮਟਾਂ ਆਇਆ ਹੈ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network