ਨਿਮਰਤ ਖਹਿਰਾ ਦੀ ਆਵਾਜ਼ ‘ਚ ਸਰਵਣ ਕਰੋ ‘ਮੂਲ ਮੰਤਰ’

Written by  Shaminder   |  November 03rd 2021 11:12 AM  |  Updated: November 03rd 2021 12:13 PM

ਨਿਮਰਤ ਖਹਿਰਾ ਦੀ ਆਵਾਜ਼ ‘ਚ ਸਰਵਣ ਕਰੋ ‘ਮੂਲ ਮੰਤਰ’

ਨਿਮਰਤ ਖਹਿਰਾ  (NIMRAT KHAIRA ) ਦਾ ‘ਮੂਲ ਮੰਤਰ’ ( Mool Mantra) ਰਿਲੀਜ਼ ਹੋ ਚੁੱਕਿਆ ਹੈ । ‘ਮੂਲ ਮੰਤਰ’ ‘ਚ ਨਿਮਰਤ ਖਹਿਰਾ ਦੀ ਆਵਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੀ ਆਵਾਜ਼ ‘ਚ ਇਹ ਧਾਰਮਿਕ ਟ੍ਰੈਕ ਕੱਢਿਆ ਗਿਆ ਹੈ । ‘ਮੂਲ ਮੰਤਰ’ ‘ਚ ਨਿਮਰਤ ਖਹਿਰਾ ਵੱਲੋਂ ਕੀਤੀ ਗਈ ਫੀਚਰਿੰਗ ਦੀ ਗੱਲ ਕਰੀਏ ਤਾਂ ਇਸ ‘ਚ ਉਹ ਪਾਕਿਸਾਤਨੀ ਕੁੜੀ ਦੇ ਕਿਰਦਾਰ ‘ਚ ਦਿਖਾਈ ਦੇ ਰਹੀ ਹੈ । ਜੋ ਸਰਹੱਦੋਂ ਪਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਲੋਚਦੀ ਹੈ । ਪਰ ਆਖਿਰਕਾਰ ਉਸ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਪੂਰੀ ਹੁੰਦੀ ਹੈ ।

Nimart kharia -min image From nimrat khaira Mool Mantar

ਹੋਰ ਪੜ੍ਹੋ : ਗਾਇਕ ਨਿੰਜਾ ਨੇ ਆਪਣੀ ਪਤਨੀ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕੀ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਨਿੰਜਾ ਤੇ ਜਸਮੀਤ ਦੀ ਲਵ ਸਟੋਰੀ …!

ਨਿਮਰਤ ਖਹਿਰਾ ਜਿਸਨੇ ਕਿ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਦੇਸੀ ਕਰਿਊ ਵੱਲੋਂ ਇਸ ਟ੍ਰੈਕ ਨੂੰ ਮਿਊਜ਼ਿਕ ਦਿੱਤਾ ਗਿਆ ਹੈ ।ਇਹ ਪਹਿਲਾ ਮੌਕਾ ਹੈ ਜਦੋਂ ਨਿਮਰਤ ਖਹਿਰਾ ਧਾਰਮਿਕ ਰੰਗ ‘ਚ ਰੰਗੀ ਹੋਈ ਨਜ਼ਰ ਆਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਹਿੱਟ ਗੀਤ ਇੰਗਡਸਟਰੀ ਨੂੰ ਦੇ ਚੁੱਕੀ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹੈ ।

Nimrat khaira Image From Nimrat khaira Mool Mantar

ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ । ਜਲਦ ਹੀ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਵਿਖਾਈ ਦੇਵੇਗੀ । ਇਸ ਤੋਂ ਇਲਾਵਾ ਉਹ ਫ਼ਿਲਮ‘ਸੌਂਕਣ ਸੌਂਕਣੇ’ ‘ਚ ਵੀ ਨਜ਼ਰ ਆਏਗੀ । ਨਿਮਰਤ ਖਹਿਰਾ ਨੇ ਫ਼ਿਲਮ ‘ਅਫਸਰ’, ‘ਲਾਹੌਰੀਏ’, ‘ਚੱਲ ਮੇਰਾ ਪੁੱਤ’ ‘ਚ ਵੀ ਨਜ਼ਰ ਆ ਚੁੱਕੀ ਹੈ ।ਜਲਦ ਹੀ ਉਹ ਫ਼ਿਲਮ ‘ਲੱਕ ਟੁਨੂ ਟੁਨੂ’, ‘ਜੋੜੀ’ ‘ਚ ਨਜ਼ਰ ਆਏਗੀ । ਮੂਲ ਮੰਤਰ ਟਾਈਟਲ ਹੇਠ ਆਉਣ ਵਾਲਾ ਇਹ ਟ੍ਰੈਕ ੨ ਨਵੰਬਰ ਨੂੰ ਰਿਲੀਜ਼ ਹੋਵੇਗਾ ।ਨਿਮਰਤ ਖਹਿਰਾ ਨੂੰ ਉਨ੍ਹਾਂ ਦੀ ਬਿਹਤਰੀਨ ਗਾਇਕੀ ਦੇ ਲਈ ਕਈ ਸਨਮਾਨ ਵੀ ਮਿਲ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network