ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ

Written by  Shaminder   |  March 12th 2022 06:23 PM  |  Updated: March 12th 2022 06:26 PM

ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ

ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਲਈ ਹਰ ਰੋਜ਼ ਨਵੇਂ ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਸੰਗਤਾਂ ਦੇ ਲਈ ਬੀਬੀ ਰਵਿੰਦਰ ਕੌਰ ਜੀ (Bibi Ravinder Kaur ji ) ਦੀ ਆਵਾਜ਼ ‘ਚ ਨਵਾਂ ਸ਼ਬਦ (Shabad)  ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਜਦੋਂ ਕਿ ਮਿਊਜ਼ਿਕ ਅਬੀਰ ਅਲੀ ਨੇ ਦਿੱਤਾ ਹੈ । ਇਸ ਸ਼ਬਦ ‘ਚ ਉਨ੍ਹਾਂ ਨੇ ਗੁਰੂ ਦੀ ਮਹਿਮਾ ਕੀਤੀ ਹੈ ਕਿ ਜਦੋਂ ਮੁਸ਼ਕਿਲ ਦੀ ਘੜੀ ਇਨਸਾਨ ‘ਤੇ ਆਉਂਦੀ ਹੈ ਤਾਂ ਉਸ ਪ੍ਰਮਾਤਮਾ ਤੋਂ ਬਗੈਰ ਕੋਈ ਵੀ ਇਨਸਾਨ ਦੀ ਮਦਦ ਨਹੀਂ ਕਰਦਾ ।bibi Ravinder kaur ji,

ਹੋਰ ਪੜ੍ਹੋ : ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ, ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਦੇ ਰਹੇ ਵਧਾਈ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਵੀ ਉਠਾ ਰਹੀਆਂ ਹਨ । ਬੀਬੀ ਰਵਿੰਦਰ ਕੌਰ ਜੀ ਤੋਂ ਇਲਾਵਾ ਹੋਰ ਵੀ ਕਈ ਭਾਈ ਸਾਹਿਬਾਨ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦਾ ਲਾਭ ਉਠਾ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣਾ ਜੀਵਨ ਸਫਲ ਕਰ ਰਹੀਆਂ ਹਨ ।ਇਸ ਤੋਂ ਇਲਾਵਾ ਸੰਗਤਾਂ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ।ਜਿਸ ਨਾਲ ਸੰਗਤਾਂ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network