ਕੰਠ ਕਲੇਰ ਦੀ ਆਵਾਜ਼ ‘ਚ ਸੁਣੋ ਭਗਤ ਰਵੀਦਾਸ ਜੀ ਨੂੰ ਸਮਰਪਿਤ ਧਾਰਮਿਕ ਗੀਤ

Written by  Shaminder   |  January 05th 2022 05:50 PM  |  Updated: January 05th 2022 05:50 PM

ਕੰਠ ਕਲੇਰ ਦੀ ਆਵਾਜ਼ ‘ਚ ਸੁਣੋ ਭਗਤ ਰਵੀਦਾਸ ਜੀ ਨੂੰ ਸਮਰਪਿਤ ਧਾਰਮਿਕ ਗੀਤ

ਕੰਠ ਕਲੇਰ (Kanth Kaler)  ਨੇ ਭਗਤ ਰਵੀਦਾਸ ਜੀ ਨੂੰ ਸਮਰਪਿਤ ਇੱਕ ਧਾਰਮਿਕ ਗੀਤ (Song) ਕੱਢਿਆ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸਾਧ ਸੰਗਤ ਜੀ।ਆਪ ਸਭ ਦਾ ਅੱਜ ਦਾ ਦਿਨ ਬੁਹਤ ਚੰਗਾ ਗੁਜ਼ਰੇ ਜੀ। ਸੁਣੋ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਚ ਰੰਗਿਆ ਹੋਇਆ ਖ਼ੂਬਸੂਰਤ ਗੀਤ’।

Ravidas ji image From instagram

ਇਸ ਗੀਤ ਦੇ ਬੋਲ ਵਿੱਕੀ ਮੋਰਾਂਵਾਲੀਆ, ਮਦਨ ਜਲੰਧਰੀ, ਪ੍ਰੀਤ ਬਲਿਹਾਰ, ਖੁਸ਼ਵਿੰਦਰ ਬਿੱਲਾ ਯੂਕੇ ਅਤੇ ਬਿੰਦਰ ਸਿੰਘਪੁਰੀਆ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਬਮਨ ਚੰਦ, ਜੱਸੀ ਬ੍ਰੋਸ ਅਤੇ ਓਂਕਾਰ ਹਰਮਨ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Kaler Kanth image From instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਲੇਰ ਕੰਠ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦੇ ਸੈਡ ਸੌਂਗਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਕਲੇਰ ਕੰਠ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਸ ‘ਚ ਵੀ ਬਤੌਰ ਜੱਜ ਨਜ਼ਰ ਆ ਚੁੱਕੇ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network