ਗਾਇਕ ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਸੁਣੋ ਧਾਰਮਿਕ ਗੀਤ ‘ਮੈਦਾਨ-ਏ-ਜੰਗ’

written by Shaminder | December 23, 2020

ਗਾਇਕ ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਗੀਤ ‘ਮੈਦਾਨ-ਏ-ਜੰਗ’ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਧਾਰਮਿਕ ਗੀਤ ਦੇ ਬੋਲ Bant Lubhangharia ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਨਿਤੀਸ਼ ਰਾਏ ਨੇ । jasmer ਇਸ ਧਾਰਮਿਕ ਗੀਤ ‘ਚ ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਿੰਘਾਂ ਦੀ ਬਹਾਦਰੀ ਅੱਗੇ ਆਪਣੇ ਆਪ ਨੂੰ ਵੱਡੇ ਬਹਾਦਰ ਅਤੇ ਸੂਰਮੇ ਅਖਵਾਉਣ ਵਾਲੇ ਘੁਟਨੇ ਟੇਕ ਦਿੰਦੇ ਹਨ । ਹੋਰ ਪੜ੍ਹੋ : ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲਾ ਦੀ ਸਿਹਤ ’ਚ ਹੋਇਆ ਸੁਧਾਰ, ਸਾਹਿਤ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਜਾਣਿਆ ਹਾਲ
jasmer ਇਸ ਧਾਰਮਿਕ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਭਰਵਾਂ ਹੁੰਗਾਰਾ ਸਰੋਤਿਆਂ ਵੱਲੋਂ ਮਿਲ ਰਿਹਾ ਹੈ । ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੀਟੀਸੀ ਪੰਜਾਬੀ, ਪੀਟੀਸੀ ਚੱਕ ‘ਤੇ ਵੀ ਇਸ ਗੀਤ ਨੂੰ ਤੁਸੀਂ ਸੁਣ ਸਕਦੇ ਹੋ । jasmer ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

0 Comments
0

You may also like