ਭਾਈ ਬਲਜੀਤ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ ‘ਰੇ ਮਨੁ ਓਟ ਲੇਹੁ ਹਰਿ ਨਾਮਾ’

written by Shaminder | March 10, 2021

ਭਾਈ ਬਲਜੀਤ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ਰਿਲੀਜ਼ ਹੋ ਚੁੱਕਿਆ ਹੈ।ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਪੀਟੀਸੀ ਨਿਊਜ਼ ‘ਤੇ ਸਰਵਣ ਕਰ ਸਕਦੇ ਹੋ । ਇਸ ਸ਼ਬਦ ‘ਚ ਗੁਰੂ ਦੀ ਮਹਿਮਾ ਕੀਤੀ ਗਈ ਹੈ ਕਿ ਜਦੋਂ ਉਸ ਪ੍ਰਮਾਤਮਾ ਦੀ ਓਟ ਮਨੁੱਖ ਲੈਂਦਾ ਹੈ ਤਾਂ ਉਸ ਦੇ ਸਭ ਪਾਪਾਂ ਦਾ ਨਾਸ ਹੋ ਜਾਂਦਾ ਹੈ ।

Bhai Baljeet singh

ਹੋਰ ਪੜ੍ਹੋ : ਗਾਇਕਾ ਰੁਪਿੰਦਰ ਹਾਂਡਾ ਨੇ ਮੱਧ ਪ੍ਰਦੇਸ਼ ਵਿੱਚ ਕਿਸਾਨ ਰੈਲੀ ਨੂੰ ਕੀਤਾ ਸੰਬੋਧਨ

bhai baljeet singh

ਭਾਈ ਬਲਜੀਤ ਸਿੰਘ ਜੀ ਅਤੇ ਸਾਥੀਆਂਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਸ਼ਬਦ ਨੂੰ ਸੰਗਤਾਂ ਦੇ ਲਈ ਰਿਲੀਜ਼ ਕੀਤਾ ਗਿਆ ਹੈ । ਸੰਗਤਾਂ ਲਈ ਪੀਟੀਸੀ ਪੰਜਾਬੀ ‘ਤੇ ਲਗਾਤਾਰ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਸ਼ਬਦਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ ਅਤੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ ।

bhai baljeet singh

ਪੀਟੀਸੀ ਪੰਜਾਬੀ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ ।

ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ । ਜਿਸ ਨਾਲ ਜੁੜ ਕੇ ਸੰਗਤਾਂ ਲਾਭ ਉਠਾ ਰਹੀਆਂ ਹਨ ਅਤੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ ।

 

0 Comments
0

You may also like