ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਗੁਰਦੇਵ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

Written by  Shaminder   |  September 16th 2021 04:28 PM  |  Updated: September 16th 2021 04:28 PM

ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਗੁਰਦੇਵ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਪੀਟੀਸੀ ਪੰਜਾਬੀ ‘ਤੇ ਭਾਈ ਗੁਰਦੇਵ ਸਿੰਘ ਜੀ (Bhai Gurdev Singh ji ) ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤਾ ਗਿਆ ਹੈ । ਸ਼ਬਦ  (Shabad) ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਹਰਜਿੰਦਰ ਸਿੰਘ ਟਿੰਕੂ ਨੇ । ਇਸ ਸ਼ਬਦ ‘ਚ ਗੁਰੂ ਦੇ ਨਾਮ ਦੀ ਮਹਿਮਾ ਕੀਤੀ ਗਈ ਹੈ । ਇਸ ਦੇ ਨਾਲ ਹੀ ਸ਼ਬਦ ‘ਚ ਨਾਮ ਦੀ ਮਹਿਮਾ ਦੇ ਨਾਲ- ਨਾਲ ਇਹ ਵੀ ਕਿਹਾ ਗਿਆ ਹੈ ਕਿ ਜੋ ਇਨਸਾਨ ਨਾਮ ਦੇ ਬਿਨਾਂ ਦੇ ਜਿਉਂਦੇ ਹਨ, ਉਨ੍ਹਾਂ ਦੇ ਜੀਵਨ ‘ਤੇ ਧਿਕਾਰ ਹੈ ।

Bhai Gurdev ji -min

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਹੋਈ ਨੇਹਾ ਭਸੀਨ, ਮੂਸ ਜਟਾਨਾ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਇਹ ਕੰਮ

ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਸਿਮਰਨ ਸਣੇ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਵੀ ਸਰਵਣ ਕਰ ਸਕਦੇ ਹੋ । ਇਸ ਤੋਂ ਪਹਿਲਾਂ ਵੀ ਕਈ ਭਾਈ ਸਾਹਿਬਾਨ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

ਤੁਸੀਂ ਵੀ ਭਾਈ ਗੁਰਦੇਵ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦੀ ਆਵਾਜ਼ ‘ਚ ਇਹ ਸ਼ਬਦ ਸਰਵਣ ਕਰ ਸਕਦੇ ਹੋ । ਪੀਟੀਸੀ ਪੰਜਾਬੀ ‘ਤੇ ਸ਼ਰਧਾਲੂਆਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।

Bhai Gurdev singh ji

ਚੈਨਲ ਵੱਲੋਂ ਜਿੱਥੇ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ।ਜਿਸ ਦਾ ਲਾਹਾ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਤੁਸੀਂ ਵੀ ਸਰਵਣ ਕਰਨਾ ਚਾਹੁੰਦੇ ਹੋ ਸ਼ਬਦ ਗੁਰਬਾਣੀ ਅਤੇ ਅਨੰਦ ਮਾਨਣਾ ਚਾਹੁੰਦੇ ਹੋ ਨਵੇਂ ਨਵੇਂ ਸ਼ਬਦਾਂ ਦਾ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network