ਸਰਵਣ ਕਰੋ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

Written by  Shaminder   |  June 24th 2021 02:30 PM  |  Updated: June 24th 2021 02:30 PM

ਸਰਵਣ ਕਰੋ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਪਰਵਿੰਦਰ ਸਿੰਘ ਬੱਬੂ ਨੇ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਸ਼ਬਦ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਸਿਮਰਨ ‘ਤੇ ਸਰਵਣ ਕਰ ਸਕਦੇ ਹੋ ।

Bhai jaskaran singh ji

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗਾਣੇ ਸੁਣ ਕੇ ਇਸ ਬੀਬੀ ਦਾ ਦੁਖਣੋਂ ਹੱਟ ਜਾਂਦਾ ਸਿਰ ਦਰਦ, ਵੀਡੀਓ ਵਾਇਰਲ 

Bhai jaskarn singh

ਇਸ ਸ਼ਬਦ ‘ਚ ਗੁਰੂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ ਕਿ ਜਦੋਂ ਅੰਦਰ ਸ਼ਬਦ ਦੇ ਨਾਲ ਤਾਰ ਜੁੜ ਜਾਂਦੀ ਹੈ ਤਾਂ ਸਾਰਾ ਮਨ ਅਨੰਦ ਦੇ ਨਾਲ ਭਰ ਜਾਂਦਾ ਹੈ ।ਭਾਈ ਜਸਕਰਨ ਸਿੰਘ ਦੀ ਰਸਭਿੰਨੀ ਆਵਾਜ਼ ‘ਚ ਇਸ ਸ਼ਬਦ ਦਾ ਅਨੰਦ ਤੁਸੀਂ ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

bhai jaskarn singh

ਇਸ ਤੋਂ ਪਹਿਲਾਂ ਵੀ ਭਾਈ ਸਾਹਿਬ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network