ਅਦਬ ਬਰਾੜ ਦਾ ਗੀਤ ‘ਮਿਹਨਤਾਂ ਦੀ ਰਫ਼ਲ’ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 18, 2020

ਅਦਬ ਬਰਾੜ ਦਾ ਗੀਤ ‘ਮਿਹਨਤਾਂ ਦੀ ਰਫ਼ਲ’ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਇੱਕ ਅਜਿਹੇ ਨੌਜਵਾਨ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਮਿਹਨਤ ਦੇ ਨਾਲ ਹਰ ਕਿਸੇ ਨੂੰ ਜਵਾਬ ਦੇਣਾ ਜਾਣਦਾ ਹੈ । ਹੋਰ ਪੜ੍ਹੋ :ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਰਾਏ ਜੁਝਾਰ ਦਾ ਗੀਤ ‘ਸਮਾਇਲ’, ਟੀਜ਼ਰ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

Adab Brar Adab Brar
ਗੀਤ ਦੇ ਬੋਲ ਸ਼ੌਕੀ ਬਸੰਤਪੁਰਾ ਨੇ ਲਿਖੇ ਨੇ ਅਤੇ ਬੀਟ ਸਾਊਲ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ ।ਡਾਇਰੈਕਸ਼ਨ ਰਿੰਕੂ ਜਯਾ ਨੇ ਕੀਤੀ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਵੀ ਵੇਖ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਲਗਾਤਾਰ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ।
adab brar adab brar
ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਅਦਬ ਬਰਾੜ ਦੇ ਇਸ ਨਵੇਂ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।  

0 Comments
0

You may also like