ਗਾਇਕ ਅਕਾਲ ਦਾ ਨਵਾਂ ਗੀਤ ‘ਡ੍ਰੀਮਸ’ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  November 07th 2020 02:31 PM  |  Updated: November 07th 2020 02:31 PM

ਗਾਇਕ ਅਕਾਲ ਦਾ ਨਵਾਂ ਗੀਤ ‘ਡ੍ਰੀਮਸ’ ਸਰੋਤਿਆਂ ਨੂੰ ਆ ਰਿਹਾ ਪਸੰਦ

ਗਾਇਕ ਅਕਾਲ ਦਾ ਨਵਾਂ ਗੀਤ ‘ਡ੍ਰੀਮਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਸ਼ਨ ਜਗਦੇਵ ਵੱਲੋਂ ਲਿਖੇ ਗਏ ਹਨ । ਗੀਤ ਨੂੰ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ ਜਦੋਂਕਿ ਫੀਮੇਲ ਮਾਡਲ ਦੇ ਤੌਰ ‘ਤੇ ਸਾਰਾ ਗੁਰਪਾਲ ਨਜ਼ਰ ਆ ਰਹੇ ਹਨ ।ਡਾਇਰੈਕਸ਼ਨ ਇਮਰਾਨ ਸ਼ੇਖ ਵੱਲੋਂ ਕੀਤੀ ਗਈ ਹੈ ।

akaal and sara

ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਅਕਾਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਾਲ ਵੱਲੋਂ ਕਈ ਗੀਤ ਦਿੱਤੇ ਗਏ ਹਨ ।

ਹੋਰ ਪੜ੍ਹੋ :ਲਾਵਾਂ ਤੋਂ ਬਾਅਦ ਲਾੜੀ ਨੇ ਖੁਦ ਕੀਰਤਨ ਕਰਕੇ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ, ਵੀਡੀਓ ਹੋ ਰਿਹਾ ਵਾਇਰਲ

akaal

ਸਾਰਾ ਗੁਰਪਾਲ ਦੀ ਗੱਲ ਕਰੀਏ ਤਾਂ ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ।

akaal and sara

ਹਾਲ ਹੀ ‘ਚ ਉਹ ਬਿੱਗ ਬੌਸ ‘ਚ ਵੀ ਬਤੌਰ ਪ੍ਰਤੀਭਾਗੀ ਸ਼ਾਮਿਲ ਹੋਏ ਸਨ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ਅਤੇ ਸੀਰੀਅਲਾਂ ‘ਚ ਵੀ ਕੰਮ ਕਰ ਰਹੇ ਹਨ ।

ਸਾਰਾ ਗੁਰਪਾਲ ਦਾ ਅਸਲ ਨਾਮ ਰਚਨਾ ਹੈ ਅਤੇ ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network