ਕੌਰ ਬੀ ਦਾ ਰੋਮਾਂਟਿਕ ਗੀਤ ‘ਵੇਖੀਂ ਵੇਖੀਂ’ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | November 11, 2020

ਆਪਣੀ ਆਵਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ । ਉਨ੍ਹਾਂ ਦਾ ਨਵਾਂ ਗੀਤ ‘ਵੇਖੀਂ ਵੇਖੀਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੰਗ ਸੰਧੂ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਜੇ.ਐੱਸ.ਐੱਲ ਵੱਲੋਂ । ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

kaur b

ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਗੱਭਰੂ ਦੇ ਪਿਆਰ ‘ਚ ਮੁਟਿਆਰ ਗ੍ਰਿਫਤਾਰ ਹੋ ਜਾਂਦੀ ਹੈ । ਪਰ ਉਸ ਨੂੰ ਹਮੇਸ਼ਾ ਇਹੀ ਸ਼ੱਕ ਰਹਿੰਦਾ ਹੈ ਕਿ ਗੱਭਰੂ ਕਿਤੇ ਕਿਸੇ ਹੋਰ ਦੇ ਪਿਆਰ ‘ਚ ਤਾਂ ਨਹੀਂ ਪੈ ਗਿਆ ।

ਹੋਰ ਪੜ੍ਹੋ : ਕੌਰ ਬੀ ਨੇ ਨੇਹਾ ਕੱਕੜ ਦੇ ਵਿਆਹ ‘ਚ ਲਾਈਆਂ ਰੌਣਕਾਂ, ਜੋੜੀ ਨੂੰ ਇਸ ਤਰ੍ਹਾਂ ਦਿੱਤੀਆਂ ਅਸੀਸਾਂ

kaur b

ਇਹ ਇੱਕ ਰੋਮਾਂਟਿਕ ਸੌਂਗ ਹੈ ਜੋ ਕਿ ਸਰੋਤਿਆਂ ਨੰ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੌਰ ਬੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

kaur b

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ ਕੌਰ ਬੀ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

0 Comments
0

You may also like