Advertisment

ਪ੍ਰੇਮ ਢਿੱਲੋਂ ਦਾ ਨਵਾਂ ਗੀਤ ‘ਮਾਝਾ ਬਲੌਕ’ ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਪ੍ਰੇਮ ਢਿੱਲੋਂ ਦਾ ਨਵਾਂ ਗੀਤ ‘ਮਾਝਾ ਬਲੌਕ’ ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਪ੍ਰੇਮ ਢਿੱਲੋਂ ਦੀ ਆਵਾਜ਼ ‘ਚ ਨਵਾਂ ਗੀਤ ‘ਮਾਝਾ ਬਲੌਕ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਹਨ ।ਫੀਚਰਿੰਗ ‘ਚ
Advertisment
ਪ੍ਰੇਮ ਢਿੱਲੋਂ ਦੇ ਨਾਲ ਰੂਪੀ ਗਿੱਲ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । PREM DHILLON ਮਿਊਜ਼ਿਕ ਸੈਨ ਬੀ ਵੱਲੋਂ ਦਿੱਤਾ ਗਿਆ ਹੈ, ਜਦੋਂਕਿ ਇਸ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।
Advertisment
ਹੋਰ ਪੜ੍ਹੋ:‘ਧੱਕਾ’ ਤੋਂ ਬਾਅਦ ਆਪਣੇ ਨਵੇਂ ਅੰਦਾਜ਼ ‘ਚ ‘ਓਲਡ ਸਕੂਲ’ ਗੀਤ ਨਾਲ ਹਾਜ਼ਿਰ ਹੋਏ ਸਿੱਧੂ ਮੂਸੇਵਾਲਾ roopi ਇਸ ਗੀਤ ‘ਚ ਮਾਝੇ ਦੇ ਜੱਟਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਾਝੇ ਦੇ ਜੱਟ ਆਪਣੀ ਟੌਹਰ ਅਤੇ ਰੁਤਬੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੇਮ ਢਿੱਲੋਂ ਕਈ ਗੀਤ ਸਿੱਧੂ ਮੂਸੇਵਾਲਾ ਦੀ ਰਹਿਨੁਮਾਈ ਹੇਠ ਕੱਢ ਚੁੱਕੇ ਹਨ । publive-image ਜਿਸ ‘ਚ ‘ਜੱਟ ਹੁੰਦੇ ਆ’, ‘ਓਲਡ ਸਕੂਲ’, ‘ਬੂਟ ਕੱਟ’ ਸਣੇ ਕਈ ਗੀਤ ਕੱਢੇ ਹਨ ਜੋ ਕਿ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment