ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਰਾਜਾ ਗੁਲਾਬਗੜੀਆ ਦਾ ਨਵਾਂ ਗੀਤ ‘ਝਾਂਜਰਾਂ’

written by Rupinder Kaler | July 17, 2021

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੇ ਗਾਇਕ ਰਾਜਾ ਗੁਲਬਗੜੀਆ ਦਾ ਨਵਾਂ ਗਾਣਾ ‘ਝਾਂਜਰਾਂ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।ਰਾਜਾ ਗੁਲਬਗੜੀਆ ਦੇ ਇਸ ਗੀਤ ਦੇ ਬੋਲ ਸੁਣਕੇ ਹਰ ਕੋਈ ਥਿਰਕਣ ਲਈ ਮਜ਼ਬੂਰ ਹੋ ਜਾਂਦਾ ਹੈ । ਇਸ ਗੀਤ ਦੇ ਬੋਲ ਹਰੀਸ਼ ਸੰਤੋਖਪੁਰੀ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ P.B Tracks ਨੇ ਤਿਆਰ ਕੀਤਾ ਹੈ ।

ਹੋਰ ਪੜ੍ਹੋ :

ਗੁਰਲੇਜ ਅਖਤਰ ਨੇ ਮਨਾਇਆ ਭੈਣ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਗੀਤ ਦੀ ਵੀਡੀਓ ਸੰਦੀਪ ਬੇਦੀ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਗਏ, ਇਸ ਗੀਤ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਸਮੇਤ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਸੁਣਿਆ ਜਾ ਸਕਦਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਾ ਗੁਲਬਗੜੀਆ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹਨਾਂ ਦੇ ਗੀਤ ਡੀਜੇ ਤੇ ਵੱਜਦੇ ਸੁਣਾਈ ਦਿੰਦੇ ਹਨ । ਉਹਨਾਂ ਦੇ ‘ਮੇਲ ਦੇ ਰੱਬਾ’, ‘ਹਿੱਕ ਤਾਣ ਖੜ੍ਹਾ ਪੰਜਾਬ’ ਕਾਫੀ ਮਕਬੂਲ ਗੀਤ ਹਨ ।

0 Comments
0

You may also like