ਗੁਰਲੇਜ ਅਖਤਰ ਅਤੇ ਸੁੱਖ ਲੋਟੇ ਦਾ ਨਵਾਂ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  October 02nd 2020 01:59 PM  |  Updated: October 02nd 2020 01:59 PM

ਗੁਰਲੇਜ ਅਖਤਰ ਅਤੇ ਸੁੱਖ ਲੋਟੇ ਦਾ ਨਵਾਂ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

ਗੁਰਲੇਜ ਅਖਤਰ ਅਤੇ ਸੁੱਖ ਲੋਟੇ ਦਾ ਨਵਾਂ ਗੀਤ ‘ਗੰਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗੁਰਲੇਜ ਅਖਤਰ ਦੀ ਦਮਦਾਰ ਆਵਾਜ਼ ਸੁਣਨ ਨੂੰ ਮਿਲ ਰਹੀ ਹੈ । ਗੀਤ ਦੇ ਬੋਲ ਖੁਦ ਸੁੱਖ ਲੋਟੇ ਨੇ ਹੀ ਲਿਖੇ ਨੇ ਅਤੇ ਗਾਇਆ ਵੀ ਖੁਦ ਹੀ ਹੈ । ਗੀਤ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਉਹ ਨਵੀ ਨੇ ਦਿੱਤਾ ਹੈ । ਡਾਇਰੈਕਸ਼ਨ ਸੈਵਿਓ ਸੰਧੂ ਵੱਲੋਂ ਕੀਤੀ ਗਈ ਹੈ ।

gurlej Gurlej

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਨਾਲ ਉਨ੍ਹਾਂ ਨੇ ਕੋਈ ਗੀਤ ਨਾਂ ਗਾਇਆ ਹੋਵੇ ।

ਹੋਰ ਪੜ੍ਹੋ:ਗਾਇਕਾ ਗੁਰਲੇਜ ਅਖਤਰ ਅਤੇ ਅਮਿਤ ਸਿੰਗਲਾ ਆਪਣੇ ਨਵੇਂ ਗੀਤ ‘ਸ਼ੌਟ ਗੰਨ’ ਦੇ ਨਾਲ ਜਿੱਤ ਰਹੇ ਦਰਸ਼ਕਾਂ ਦਾ ਦਿਲ

Gurlej Akhtar Gurlej Akhtar

ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਉਮਰ ‘ਚ ਕਰ ਦਿੱਤਾ ਸੀ ।ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਹਨ ।

gurlej akhtar and kulwinder kally gurlej akhtar and kulwinder kally

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜੋ ਕਿ ਕਾਫੀ ਮਕਬੂਲ ਹੋਏ ਨੇ । ਉਨ੍ਹਾਂ ਦਾ ਨਵਾਂ ਗੀਤ ਵੀ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network