ਇਨਸਾਨ ਦੇ ਹਾਲਾਤ ਕਿਵੇਂ ਉਸ ਨੂੰ ਬਣਾ ਦਿੰਦੇ ਹਨ ਬੁਰਾ ਦੱਸ ਰਹੇ ਹਨ ਜੱਸ ਬਾਜਵਾ 

Written by  Shaminder   |  August 08th 2019 11:11 AM  |  Updated: August 08th 2019 11:11 AM

ਇਨਸਾਨ ਦੇ ਹਾਲਾਤ ਕਿਵੇਂ ਉਸ ਨੂੰ ਬਣਾ ਦਿੰਦੇ ਹਨ ਬੁਰਾ ਦੱਸ ਰਹੇ ਹਨ ਜੱਸ ਬਾਜਵਾ 

ਜੱਸ ਬਾਜਵਾ ਦੇ ਨਵੇਂ ਗੀਤ 'ਲਿਟਲ ਬਿਟ' ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਜੱਸ ਬਾਜਵਾ ਇਸ ਗੀਤ 'ਚ ਇਨਸਾਨ ਦੇ ਹਾਲਾਤਾਂ ਦੀ ਗੱਲ ਕਰਨ ਜਾ ਰਹੇ ਹਨ ।  ਇਨਸਾਨ ਕਦੇ ਵੀ ਬੁਰਾ ਨਹੀਂ ਹੁੰਦਾ ਅਤੇ ਕਈ ਵਾਰ ਹਾਲਾਤ ਇਨਸਾਨ ਨੂੰ ਬੁਰਾ ਅਤੇ ਗੰਦਾ ਇਨਸਾਨ ਬਣਾ ਦਿੰਦੇ ਨੇ । ਇਸ ਗੀਤ 'ਚ ਸ਼ਾਇਦ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਫਿਲਹਾਲ ਇਸ ਗੀਤ ਦਾ ਟੀਜ਼ਰ ਹੀ ਜਾਰੀ ਹੋਇਆ ਹੈ ਅਤੇ ਜੱਸ ਬਾਜਵਾ ਦੇ ਨਾਲ-ਨਾਲ ਰੈਪ 'ਤੇ ਸਾਥ ਦਿੱਤਾ ਹੈ ਦੀਪ ਜੰਡੂ ਨੇ ।

ਹੋਰ ਵੇਖੋ:ਜੱਸ ਬਾਜਵਾ ਤੇ ਕਰਣ ਔਜਲਾ ਲੈ ਕੇ ਆ ਰਹੇ ਹਨ ਨਵਾਂ ਗਾਣਾ, ਪੋਸਟਰ ਰਿਲੀਜ਼

https://www.instagram.com/p/B048SIDFnEe/

ਇਸ ਗੀਤ ਨੂੰ ਮਿਊਜ਼ਿਕ ਵੀ ਦੀਪ ਜੰਡੂ ਨੇ ਹੀ ਦਿੱਤਾ ਹੈ ਜਦੋਂਕਿ ਗੀਤ ਦੇ ਬੋਲ ਕਰਣ ਔਜਲਾ ਨੇ ਲਿਖੇ ਹਨ । ਫੀਚਰਿੰਗ 'ਚ ਕਰਣ ਔਜਲਾ ਅਤੇ ਜੱਸ ਬਾਜਵਾ ਨਜ਼ਰ ਆਉਣਗੇ । ਇਹ ਪੂਰਾ ਗੀਤ ਜਲਦ ਹੀ ਰਿਲੀਜ਼ ਹੋਵੇਗਾ ਹਾਲਾਂਕਿ ਇਹ ਕਿਸ ਦਿਨ ਆਵੇਗਾ ਇਸ ਬਾਰੇ ਸਸਪੈਂਸ ਬਰਕਰਾਰ ਹੈ ।

https://www.instagram.com/p/B0gLIaYlkpk/

ਪਰ ਕੁਲ ਮਿਲਾ ਕੇ ਟੀਜ਼ਰ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਗੀਤ 'ਚ ਇਨਸਾਨ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network