ਛੋਟਾ ਨਵਾਬ ਤੈਮੂਰ ਬਣਿਆ ਨੰਨ੍ਹਾ ਕਿਸਾਨ, ਆਪਣੇ ਖੇਤਾਂ 'ਚ ਕੰਮ ਕਰਦਾ ਆਇਆ ਨਜ਼ਰ, ਦੇਖੋ ਤਸਵੀਰਾਂ

written by Lajwinder kaur | August 30, 2022

Kareena Kapoor shares Her Son Taimur Ali Khan's pics from farm in Pataudi: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਜੋ ਕਿ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਪਟੌਦੀ ਹਾਊਸ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਲੁਤਫ ਲੈ ਰਹੀ ਹੈ ਅਤੇ ਪਰਿਵਾਰ ਦੇ ਨਾਲ ਖੂਬ ਮਸਤੀ ਕਰ ਰਹੀ ਹੈ। ਇਸ ਦੌਰਾਨ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਬੇਟੇ ਤੈਮੂਰ ਅਲੀ ਖਾਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਛੋਟਾ ਨਵਾਬ ਤੈਮੂਰ ਖੇਤ 'ਚ ਮਿਹਨਤ ਕਰਦਾ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਬੇਟੇ ਗੋਲਾ ਨਾਲ ਸਕੂਲੀ ਡਰੈੱਸ 'ਚ ਨਜ਼ਰ ਆਈ ਭਾਰਤੀ ਸਿੰਘ, ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of taimur with mooli Image Source: Instagram

ਜੀ ਹਾਂ, ਇਨ੍ਹਾਂ ਤਸਵੀਰਾਂ 'ਚ ਤੈਮੂਰ ਅਲੀ ਖ਼ਾਨ ਖੇਤ 'ਚੋਂ ਮੂਲੀਆਂ ਲੈ ਕੇ ਆਉਂਦਾ ਨਜ਼ਰ ਆ ਰਿਹਾ ਹੈ। ਉੱਥੇ ਹੀ, ਕਰੀਨਾ ਕਪੂਰ ਖਾਨ ਗਰਮਾ-ਗਰਮ ਮੂਲੀ ਦਾ ਪਰਾਠਾ ਤਿਆਰ ਕਰ ਰਹੀ ਹੈ। ਦਰਸ਼ਕਾਂ ਨੂੰ ਛੋਟੇ ਨਵਾਬ ਦੀਆਂ ਇਹ ਕਿਊਟ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ।

inside image of cute taimur with mooli Image Source: Instagram

ਦੱਸ ਦਈਏ ਤੈਮੂਰ ਅਲੀ ਖ਼ਾਨ ਬਚਪਨ ਤੋਂ ਹੀ ਲਾਈਮਲਾਈਟ 'ਚ ਰਿਹਾ ਹੈ। ਉਹ ਕਿਸੇ ਨਾ ਕਿਸੇ ਕਾਰਨ ਸੋਸ਼ਲ ਮੀਡੀਆ 'ਤੇ ਟਰੈਂਡ ਕਰਦਾ ਰਹਿੰਦਾ ਹੈ। ਹਾਲ ਹੀ 'ਚ ਉਸ ਦੀ ਮਾਂ ਕਰੀਨਾ ਕਪੂਰ ਖਾਨ ਨੇ ਉਸ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ-‘ਘਿਓ ਦੇ ਨਾਲ ਦੁਪਹਿਰ ਦੇ ਖਾਣੇ ਲਈ ਗਰਮ ਮੂਲੀ ਦੇ ਪਰਾਠੇ’।

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੈਮੂਰ ਅਲੀ ਖਾਨ ਹੱਥ 'ਚ ਮੂਲੀ ਲੈ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਉੱਥੇ ਹੀ, ਦੂਜੀ ਤੇ ਤੀਜੀ ਫੋਟੋ ਵਿੱਚ, ਉਹ ਖੇਤ ਵਿੱਚੋਂ ਮੂਲੀ ਪੁੱਟਦਾ ਹੋਇਆ ਨਜ਼ਰ ਆ ਰਿਹਾ ਹੈ।

Image Source: Instagram

ਤੈਮੂਰ ਦੀ ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਕੁਝ ਹੀ ਘੰਟਿਆਂ 'ਚ ਇਸ ਨੂੰ ਤਿੰਨ ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਪ੍ਰਸ਼ੰਸਕ ਤੇ ਕਲਾਕਾਰ ਤੈਮੂਰ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਕਰੀਨਾ ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ‘ਚ ਉਹ ਪਟੌਦੀ ਹਾਊਸ 'ਚ ਆਪਣੇ ਪਤੀ ਨਾਲ ਮਸਤੀ ਕਰਦੇ ਹੋਏ ਬੈਡਮਿੰਟਨ ਖੇਡਦੀ ਹੋਈ ਦਿਖਾਈ ਦਿੱਤੀ ਸੀ।

You may also like