ਤੇਲੰਗਾਨਾ ਵਿੱਚ ਸੋਨੂੰ ਸੂਦ ਦਾ ਬਣਾਇਆ ਗਿਆ ਮੰਦਰ

written by Rupinder Kaler | December 23, 2020

ਪ੍ਰਵਾਸੀਆਂ ਮਜਦੂਰਾਂ ਦਾ ਮਸੀਹਾ' ਅਖਵਾਉਣ ਵਾਲੇ ਸੋਨੂੰ ਸੂਦ ਦਾ ਤੇਲੰਗਾਨਾ ਦੇ ਪਿੰਡ ਡੱਬਾ ਟਾਂਡਾ ਵਿੱਚ ਮੰਦਰ ਬਣਾਇਆ ਗਿਆ ਹੈ । ਏ ਐਨ ਆਈ ਨੇ ਮੰਦਰ ਦੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੋਨੂੰ ਦੀ ਇੱਕ ਮੂਰਤੀ ਬਣਾਈ ਗਈ ਹੈ ਅਤੇ ਲੋਕ ਇਸ ਦੀ ਪੂਜਾ ਕਰ ਰਹੇ ਹਨ। ਹੋਰ ਪੜ੍ਹੋ :

sonu ਇਸ ਸਭ ਤੇ ਸੋਨੂੰ ਦਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ । ਸੋਨੂੰ ਨੇ ਇਸ ਸਭ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਪਰ ਇਹ ਵੀ ਕਿਹਾ ਕਿ ਉਹ ਇਸ ਦੇ ਲਾਇਕ ਨਹੀਂ ਹੈ। ਅਭਿਨੇਤਾ ਨੇ ਕਿਹਾ "ਇਹ ਇਕ ਬਹੁਤ ਹੀ ਜਬਰਦਸਤ ਪਲ ਹੈ। ਪਰ ਇਸ ਦੇ ਨਾਲ ਹੀ ਮੈਂ ਇਸ ਦਾ ਹੱਕਦਾਰ ਨਹੀਂ ਹਾਂ। sonu ਮੈਂ ਇਕ ਆਮ ਆਦਮੀ ਹਾਂ ਜਿਸਨੇ ਆਪਣੇ ਭਰਾਵਾਂ ਅਤੇ ਭੈਣਾਂ ਦੀ ਮਦਦ ਕੀਤੀ." ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਨੇ ਕੋਰੋਨਾ ਕਾਲ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ ਹੈ । ਜਿਸ ਕਰਕੇ ਹਰ ਪਾਸੇ ਉਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ । ਕੁਝ ਲੋਕਾਂ ਨੇ ਤਾਂ ਆਪਣੇ ਨਵਜੰਮੇ ਦਾ ਨਾਮ ਸੋਨੂੰ ਸੂਦ ਦੇ ਨਾਂਅ ਤੇ ਰੱਖਿਆ ਹੈ ।

0 Comments
0

You may also like