ਨਮ ਅੱਖਾਂ ਨਾਲ ਪਰਿਵਾਰ ਨੇ ਰਿਸ਼ੀ ਕਪੂਰ ਨੂੰ ਦਿੱਤੀ ਅੰਤਿਮ ਵਿਦਾਈ, ਬੇਟੀ ਰਿਧਿਮਾ ਨਹੀਂ ਕਰ ਪਾਈ ਅੰਤਿਮ ਦਰਸ਼ਨ

Written by  Lajwinder kaur   |  April 30th 2020 07:17 PM  |  Updated: April 30th 2020 07:36 PM

ਨਮ ਅੱਖਾਂ ਨਾਲ ਪਰਿਵਾਰ ਨੇ ਰਿਸ਼ੀ ਕਪੂਰ ਨੂੰ ਦਿੱਤੀ ਅੰਤਿਮ ਵਿਦਾਈ, ਬੇਟੀ ਰਿਧਿਮਾ ਨਹੀਂ ਕਰ ਪਾਈ ਅੰਤਿਮ ਦਰਸ਼ਨ

ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਦਿਹਾਂਤ ਹੋ ਗਿਆ । ਉਨ੍ਹਾਂ ਨੇ ਮੁੰਬਈ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਿਆ । ਲਾਕਡਾਊਨ ਦੇ ਚੱਲਦੇ ਬਾਲੀਵੁੱਡ ਦੀਆਂ ਨਮੀ ਹਸਤੀਆਂ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਈਆਂ । ਸਭ ਤੋਂ ਵੱਡਾ ਦੁੱਖ ਰਿਹਾ ਉਨ੍ਹਾਂ ਦੀ ਧੀ ਰਿਧਿਮਾ ਕਪੂਰ ਲਈ ਜੋ ਅਖੀਰਲੀ ਵਾਰ ਆਪਣੇ ਪਿਤਾ ਦੇ ਦਰਸ਼ਨ ਨਹੀਂ ਕਰ ਪਾਈ । ਕਈ ਕੋਸ਼ਿਸਾਂ ਦੇ ਬਾਵਜੂਦ ਬੇਟੀ ਰਿਧੀਮਾ ਦਿੱਲੀ ਤੋਂ ਮੁੰਬਈ ਨਹੀਂ ਆ ਪਾਈ ।

ਉਨ੍ਹਾਂ ਦੇ ਅੰਤਿਮ ਸਸਕਾਰ ਦੀਆਂ ਤਸਵੀਰ ਸਾਹਮਣੇ ਆਈਆਂ ਨੇ । ਉਨ੍ਹਾਂ ਦੇ ਪੁੱਤਰ ਰਣਬੀਰ ਕਪੂਰ ਆਪਣੇ ਪਿਤਾ ਨੂੰ ਇੱਕ ਟਕ ਦੇਖਦੇ ਹੋਏ ਨਜ਼ਰ ਆਏ । ਉਧਰ ਪਤਨੀ ਨੀਤੂ ਸਿੰਘ ਨੇ ਵੀ ਨਮ ਅੱਖਾਂ ਦੇ ਨਾਲ ਆਪਣੇ ਪਤੀ ਨੂੰ ਅੰਤਿਮ ਵਿਦਾਈ ਦਿੱਤੀ । ਉਨ੍ਹਾਂ ਦੇ ਸਸਕਾਰ ‘ਚ ਸਿਰਫ ਉਨ੍ਹਾਂ ਦੇ ਖਾਸ ਪਰਿਵਾਰਕ ਮੈਂਬਰਾਂ ਨੂੰ ਸ਼ਾਮਿਲ ਹੋਣ ਦੀ ਇਜ਼ਾਜਤ ਮਿਲੀ ਸੀ ।

ਰਿਸ਼ੀ ਕਪੂਰ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਦਾ ਸਾਰੇ ਹੀ ਮਨੋਰੰਜਨ ਜਗਤ ਨੂੰ ਬਹੁਤ ਦੁੱਖ ਹੈ । ਬਾਲੀਵੁੱਡ ਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ ਹੈ । ਦੋ ਦਿਨਾਂ ‘ਚ ਬਾਲੀਵੁੱਡ ਦੇ ਦੋ ਦਿੱਗਜ ਅਦਾਕਾਰਾਂ ਦਾ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਫ਼ਿਲਮੀ ਜਗਤ ਨੂੰ ਬਹੁਤ ਵੱਡਾ ਘਾਟਾ ਹੈ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਹਮੇਸ਼ਾ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਜ਼ਿੰਦਾ ਰਹਿਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network