ਹਨੀ ਸਿੰਘ ਦਾ ਲਾਕਡਾਊਨ ਦੌਰਾਨ ਜ਼ਬਰਦਸਤ ਟਰਾਂਸਫੋਰਮੇਸ਼ਨ, ਨਵੀਂ ਤਸਵੀਰ ਹਨੀ ਸਿੰਘ ਨੇ ਕੀਤੀ ਸਾਂਝੀ

Written by  Shaminder   |  April 17th 2020 04:16 PM  |  Updated: April 17th 2020 04:16 PM

ਹਨੀ ਸਿੰਘ ਦਾ ਲਾਕਡਾਊਨ ਦੌਰਾਨ ਜ਼ਬਰਦਸਤ ਟਰਾਂਸਫੋਰਮੇਸ਼ਨ, ਨਵੀਂ ਤਸਵੀਰ ਹਨੀ ਸਿੰਘ ਨੇ ਕੀਤੀ ਸਾਂਝੀ

ਪੂਰੇ ਦੇਸ਼ ‘ਚ ਲਾਕਡਾਊਨ ਹੈ, ਜਿਸ ਕਾਰਨ ਹਰ ਕੋਈ ਆਪਣੇ ਘਰ ‘ਚ ਹੀ ਰਹਿ ਕੇ ਸਮਾਂ ਬਿਤਾ ਰਿਹਾ ਹੈ ।ਅਜਿਹੇ ‘ਚ ਹਨੀ ਸਿੰਘ ਨੇ ਵੀ ਬਾਡੀ ਬਣਾ ਲਈ ਹੈ । ਕਾਫੀ ਭਾਰ ਵਧਾ ਚੁੱਕੇ ਯੋ ਯੋ ਹਨੀ ਸਿੰਘ ਦਾ ਜ਼ਬਰਦਸਤ ਟਰਾਂਸਫੋਰਮੇਸ਼ਨ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਸਲਿੱਮ ਟਰਿੰਮ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਬੀਤੇ ਦਿਨ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਹ ਕਾਫੀ ਬਦਲੇ ਹੋਏ ਨਜ਼ਰ ਆ ਰਹੇ ਨੇ ।ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਵੀ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਹਨੀ ਸਿੰਘ ਹੀ ਹਨ । ਜੋ ਕਿ ਭਾਰੀ ਭਰਕਮ ਦਿਖਾਈ ਦੇਣ ਲੱਗ ਪਏ ਸਨ ।

https://www.instagram.com/p/B_AswbwBUDY/

ਇਸ ਬਾਰੇ ਜਾਣਕਾਰੀ ਉਸ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਪੋਸਟ ਕਰਕੇ ਆਪਣੇ ਫੈਨਸ ਨੂੰ ਦਿੱਤੀ। ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, "ਮੈਂ ਤੁਹਾਨੂੰ ਦੱਸਿਆ ਸੀ ਕਿ ਕੰਮ ਚੱਲ ਰਿਹਾ ਹੈ। ਲਾਕਡਾਊਨ ਦੀ ਸਭ ਤੋਂ ਵਧੀਆ ਵਰਤੋਂ।” ਦੋ ਤਸਵੀਰਾਂ ‘ਚ ਹਨੀ ਸਿੰਘ ਬੌਡੀ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ।

https://www.instagram.com/p/B-6WAiBBWWX/

ਫੈਨਸ ਵੀ ਉਸ ਦੀ ਬੌਡੀ ਵੇਖ ਕੇ ਖੁਸ਼ ਹਨ। ਇੱਕ ਯੂਜ਼ਰ ਨੇ ਲਿਖਿਆ, "ਜੰਗਲ ‘ਚ ਸੰਨਾਟਾ ਹੈ, ਸੁਣਿਆ ਹੈ ਇੱਕ ਪੁਰਾਣਾ ਸ਼ੇਰ ਵਾਪਸ ਆ ਰਿਹਾ ਹੈ।"ਇਸ ਫੋਟੋ ‘ਤੇ ਪੰਜਾਬੀ ਗਾਇਕਾ ਜੈਜ਼ੀ ਬੀ ਨੇ ਵੀ ਕਮੈਂਟ ਕਰ ਲਿਖਿਆ, “ਨੋ ਪੈਨ ਨੋ ਗੈਨ…ਬਹੁਤ ਵਧੀਆ ਲੱਗ ਰਹੇ ਹਨ ਭਰਾ।”


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network