ਲਾਕਡਾਊਨ ਦੌਰਾਨ ਪੰਜਾਬ ਪੁਲਿਸ ਨੇ ਇਸ ਛੋਟੀ ਬੱਚੀ ਦੇ ਜਨਮਦਿਨ ‘ਤੇ ਦਿੱਤਾ ਸਰਪ੍ਰਾਈਜ਼, ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਤਾਰੀਫ, ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  April 19th 2020 12:32 PM  |  Updated: April 19th 2020 12:32 PM

ਲਾਕਡਾਊਨ ਦੌਰਾਨ ਪੰਜਾਬ ਪੁਲਿਸ ਨੇ ਇਸ ਛੋਟੀ ਬੱਚੀ ਦੇ ਜਨਮਦਿਨ ‘ਤੇ ਦਿੱਤਾ ਸਰਪ੍ਰਾਈਜ਼, ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਤਾਰੀਫ, ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ

ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਆਪਣੇ ਪੈਰ ਪਸਾਰੇ ਹੋਏ ਨੇ । ਇਸ ਮਹਾਂਮਾਰੀ ਦੇ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ । ਪੰਜਾਬ ‘ਚ ਵੀ ਇਸ ਵਾਇਰਸ ਨੇ ਕਹਿਰ ਮਚਾ ਰੱਖਿਆ ਹੈ । ਅਜਿਹੇ ਸਮੇਂ ‘ਚ ਪੰਜਾਬ ਪੁਲਿਸ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ । ਉਹ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ ਕਰ ਰਹੇ ਨੇ ਜਿਸਦੇ ਚੱਲਦੇ ਪੰਜਾਬ ਪੁਲਿਸ ਨੇ ਆਪਣੇ ਕਈ ਕਾਬਿਲ ਅਫ਼ਸਰਾਂ ਨੂੰ ਗੁਆ ਲਿਆ ਹੈ ।

ਪਰ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਆਪਣੀ ਕੋਸ਼ਿਸਾਂ ਨੂੰ ਕਮਜ਼ੋਰ ਨਹੀਂ ਪੈਣ ਦੇ ਰਹੇ ਤੇ ਪੂਰੇ ਜਜ਼ਬੇ ਦੇ ਨਾਲ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਨੇ । ਅਜਿਹੇ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪੰਜਾਬ ਪੁਲਿਸ ਵੱਲੋਂ ਕੀਤੇ ਕਾਰਨਾਮੇ ਦੀ ਚਾਰੋ ਪਾਸੇ ਵਾਹ ਵਾਹੀ ਹੋ ਰਹੀ ਹੈ । ਜੀ ਹਾਂ ਮਾਨਸਾ ਦੇ ਕੁਝ ਨੌਜਵਾਨ ਪੁਲਿਸ ਅਧਿਕਾਰੀਆਂ ਨੇ ਦਿਲ ਛੂਹਣ ਵਾਲਾ ਕੰਮ ਕੀਤਾ ਹੈ । ਇਸ ਔਖੇ ਸਮੇਂ ਵਿੱਚ ਉਨ੍ਹਾਂ ਨੇ ਨਿੱਕੀ ਬੱਚੀ ਮਾਈਰਾ ਦੇ ਜਨਮਦਿਨ ਨੂੰ ਇੱਕ ਕਦੇ ਨਾ ਭੁੱਲਣ ਵਾਲਾ ਜਨਮਦਿਨ ਬਣਾ ਦਿੱਤਾ ਹੈ। ਜੀ ਹਾਂ ਇਹਨਾਂ ਪੁਲਿਸ ਜਵਾਨਾਂ ਨੇ ਨਿੱਕੀ ਬੱਚੀ ਲਈ ਕੇਕ ਲੈ ਕੇ ਆਏ ਤੇ ਹੈਪੀ ਬਰਥਡੇਅ ਵਾਲਾ ਗੀਤ ਵੀ ਗਾ ਕੇ ਵਿਸ਼ ਕੀਤਾ ।

ਇਸ ਵੀਡੀਓ ਨੂੰ ਦੇਖਕੇ ਪੰਜਾਬੀ ਕਲਾਕਾਰ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ । ਪੰਜਾਬੀ ਅਦਾਕਾਰ ਜੋਬਨਪ੍ਰੀਤ ਤੇ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਕੇ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network