Advertisment

ਲਾਕਡਾਊਨ ਦੌਰਾਨ ਪੰਜਾਬ ਪੁਲਿਸ ਨੇ ਇਸ ਛੋਟੀ ਬੱਚੀ ਦੇ ਜਨਮਦਿਨ ‘ਤੇ ਦਿੱਤਾ ਸਰਪ੍ਰਾਈਜ਼, ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਤਾਰੀਫ, ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ

author-image
By Lajwinder kaur
New Update
ਲਾਕਡਾਊਨ ਦੌਰਾਨ ਪੰਜਾਬ ਪੁਲਿਸ ਨੇ ਇਸ ਛੋਟੀ ਬੱਚੀ ਦੇ ਜਨਮਦਿਨ ‘ਤੇ ਦਿੱਤਾ ਸਰਪ੍ਰਾਈਜ਼, ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਤਾਰੀਫ, ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ
Advertisment
ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਆਪਣੇ ਪੈਰ ਪਸਾਰੇ ਹੋਏ ਨੇ । ਇਸ ਮਹਾਂਮਾਰੀ ਦੇ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ । ਪੰਜਾਬ ‘ਚ ਵੀ ਇਸ ਵਾਇਰਸ ਨੇ ਕਹਿਰ ਮਚਾ ਰੱਖਿਆ ਹੈ । ਅਜਿਹੇ ਸਮੇਂ ‘ਚ ਪੰਜਾਬ ਪੁਲਿਸ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ । ਉਹ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ ਕਰ ਰਹੇ ਨੇ ਜਿਸਦੇ ਚੱਲਦੇ ਪੰਜਾਬ ਪੁਲਿਸ ਨੇ ਆਪਣੇ ਕਈ ਕਾਬਿਲ ਅਫ਼ਸਰਾਂ ਨੂੰ ਗੁਆ ਲਿਆ ਹੈ ।
Advertisment
ਪਰ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਆਪਣੀ ਕੋਸ਼ਿਸਾਂ ਨੂੰ ਕਮਜ਼ੋਰ ਨਹੀਂ ਪੈਣ ਦੇ ਰਹੇ ਤੇ ਪੂਰੇ ਜਜ਼ਬੇ ਦੇ ਨਾਲ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਨੇ । ਅਜਿਹੇ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪੰਜਾਬ ਪੁਲਿਸ ਵੱਲੋਂ ਕੀਤੇ ਕਾਰਨਾਮੇ ਦੀ ਚਾਰੋ ਪਾਸੇ ਵਾਹ ਵਾਹੀ ਹੋ ਰਹੀ ਹੈ । ਜੀ ਹਾਂ ਮਾਨਸਾ ਦੇ ਕੁਝ ਨੌਜਵਾਨ ਪੁਲਿਸ ਅਧਿਕਾਰੀਆਂ ਨੇ ਦਿਲ ਛੂਹਣ ਵਾਲਾ ਕੰਮ ਕੀਤਾ ਹੈ । ਇਸ ਔਖੇ ਸਮੇਂ ਵਿੱਚ ਉਨ੍ਹਾਂ ਨੇ ਨਿੱਕੀ ਬੱਚੀ ਮਾਈਰਾ ਦੇ ਜਨਮਦਿਨ ਨੂੰ ਇੱਕ ਕਦੇ ਨਾ ਭੁੱਲਣ ਵਾਲਾ ਜਨਮਦਿਨ ਬਣਾ ਦਿੱਤਾ ਹੈ। ਜੀ ਹਾਂ ਇਹਨਾਂ ਪੁਲਿਸ ਜਵਾਨਾਂ ਨੇ ਨਿੱਕੀ ਬੱਚੀ ਲਈ ਕੇਕ ਲੈ ਕੇ ਆਏ ਤੇ ਹੈਪੀ ਬਰਥਡੇਅ ਵਾਲਾ ਗੀਤ ਵੀ ਗਾ ਕੇ ਵਿਸ਼ ਕੀਤਾ ।
ਇਸ ਵੀਡੀਓ ਨੂੰ ਦੇਖਕੇ ਪੰਜਾਬੀ ਕਲਾਕਾਰ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ । ਪੰਜਾਬੀ ਅਦਾਕਾਰ ਜੋਬਨਪ੍ਰੀਤ ਤੇ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਕੇ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment