ਲਵਲੀ ਨਿਰਮਾਣ ਤੇ ਸੁਦੇਸ਼ ਕੁਮਾਰੀ ਲੰਮੇ ਸਮੇਂ ਬਾਅਦ 'ਲਾਕੇਟ-2' ਨਾਲ ਹੋਏ ਹਾਜ਼ਿਰ

Written by  Shaminder   |  December 16th 2019 05:12 PM  |  Updated: December 16th 2019 05:17 PM

ਲਵਲੀ ਨਿਰਮਾਣ ਤੇ ਸੁਦੇਸ਼ ਕੁਮਾਰੀ ਲੰਮੇ ਸਮੇਂ ਬਾਅਦ 'ਲਾਕੇਟ-2' ਨਾਲ ਹੋਏ ਹਾਜ਼ਿਰ

ਗਾਇਕ ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਲੰਮੇ ਸਮੇਂ ਬਾਅਦ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਹਨ । ਦੋਵੇਂ ਆਪਣਾ ਗੀਤ ਲਾਕੇਟ-2 ਲੈ ਕੇ ਸਰੋਤਿਆਂ ਦੇ ਨਾਲ ਰੁਬਰੂ ਹੋਏ ਹਨ ।  ਰਿਲੀਜ਼ ਹੋਏ ਗੀਤ 'ਲਾਕੇਟ'2 ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਦੋਵਾਂ ਹੀ ਗਾਇਕਾਂ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਦੀ ਫੀਚਰਿੰਗ 'ਚ ਕਮਲ ਖੰਗੂਰਾ,ਸੰਦੀਪ ਮੱਲ੍ਹੀ ਅਤੇ ਅਮਨ ਸ਼ਰਮਾ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਅਤੇ ਕੰਪੋਜ਼ਿੰਗ ਸੰਗਦਿਲ ਨੇ ਕੀਤਾ ਹੈ ।

ਹੋਰ ਵੇਖੋ:ਪਰਵੀਨ ਭਾਰਟਾ ਲੰਬਾ ਅਰਸਾ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕਿਉਂ ਰਹੇ ਦੂਰ,ਜਾਣੋਂ ਪੂਰੀ ਕਹਾਣੀ

ਮਿਊਜ਼ਿਕ ਫੋਕ ਸਟਾਈਲ ਵੱਲੋਂ ਦਿੱਤਾ ਗਿਆ ਹੈ ।ਮੇਡ ਫੌਰ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

locket locket

ਇਸ ਤੋਂ ਪਹਿਲਾਂ 2012  'ਚ ਲਾਕੇਟ ਗੀਤ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਲਵਲੀ ਨਿਰਮਾਣ ਅਤੇ ਪਰਵੀਨ ਭਾਰਟਾ ਨੇ ਇਸ ਗੀਤ ਨੁੰ ਗਾਇਆ ਸੀ ।ਜਿਸ ਤੋਂ ਬਾਅਦ ਲੰਮੇ ਸਮੇਂ ਬਾਅਦ ਲਵਲੀ ਨਿਰਮਾਣ ਮੁੜ ਤੋਂ 'ਲਾਕੇਟ-2' ਦੇ ਨਾਲ ਹਾਜ਼ਰ ਹੋਏ ਨੇ । ਇਸ ਗੀਤ ਨੂੰ ਵੀ ਸਰੋਤਿਆਂ ਦਾ ਪਿਆਰ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network