Advertisment

ਗਾਇਕ ਹਰਭਜਨ ਮਾਨ ਤੇ ਕ੍ਰਿਕੇਟਰ ਹਰਭਜਨ ਸਿੰਘ ਨੇ ਪਾਈ ਵੋਟ, ਸੰਨੀ ਦਿਓਲ ਨੇ ਲਿਆ ਪੋਲਿੰਗ ਬੂਥ ਦਾ ਜਾਇਜ਼ਾ, ਦੇਖੋ ਵੀਡੀਓ

author-image
By Lajwinder kaur
New Update
ਗਾਇਕ ਹਰਭਜਨ ਮਾਨ ਤੇ ਕ੍ਰਿਕੇਟਰ ਹਰਭਜਨ ਸਿੰਘ ਨੇ ਪਾਈ ਵੋਟ, ਸੰਨੀ ਦਿਓਲ ਨੇ ਲਿਆ ਪੋਲਿੰਗ ਬੂਥ ਦਾ ਜਾਇਜ਼ਾ, ਦੇਖੋ ਵੀਡੀਓ
Advertisment
ਪੰਜਾਬ 'ਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ 19 ਮਈ ਯਾਨੀ ਕਿ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਦੇ 6 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਚਲਦੇ ਆਮ ਜਨਤਾ ਦੇ ਨਾਲ ਪੰਜਾਬੀ ਸਿਤਾਰਿਆਂ ਨੇ ਵੀ ਵਧ-ਚੜ੍ਹੇ ਵੋਟਿੰਗ ‘ਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਜਿਨ੍ਹਾਂ ਦੀ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
Advertisment
ਹੋਰ ਵੇਖੋ:ਰੁਪਿੰਦਰ ਰੂਪੀ ਤੋਂ ਲੈ ਕੇ ਦਰਸ਼ਨ ਔਲਖ ਨੇ ਵਿਸ਼ਵ ਰੰਗ ਮੰਚ ਦਿਵਸ ਉੱਤੇ ਦਿੱਤੀਆਂ ਮੁਬਾਰਕਾਂ ਜੀ ਹਾਂ ਪੰਜਾਬੀ ਗਾਇਕ ਹਰਭਜਨ ਮਾਨ ਨੇ ਮੋਹਾਲੀ ਵਿਖੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਮਤਦਾਨ ਕੀਤਾ। ਇਸ ਤੋਂ ਇਲਾਵਾ ਇੰਡੀਆ ਕ੍ਰਿਕੇਟ ਟੀਮ ਦੇ ਦਿੱਗਜ ਖਿਡਾਰੀ ਤੇ ਪੰਜਾਬ ਦੇ ਸਟਾਰ ਹਰਭਜਨ ਸਿੰਘ ਨੇ ਜਲੰਧਰ ਦੇ ਗੜ੍ਹ ਦੇ ਪੋਲਿੰਗ ਬੂਥ ‘ਤੇ ਵੋਟ ਪਾਉਣ ਲਈ ਲਾਈਨ ‘ਚ ਲੱਗੇ ਤੇ ਆਪਣੀ ਵੋਟ ਪਾਈ। ਵੋਟ ਪਾਉਣ ਸਮੇਂ ਕ੍ਰਿਕਟਰ ਹਰਭਜਨ ਸਿੰਘ ਵੀ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਸਨ ਤੇ ਉਨ੍ਹਾਂ ਨੇ ਯੂਥ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਗੁਰਦਾਸਪੁਰ ਦੀ ਲੋਕਸਭਾ ਸੀਟ ਤੋਂ ਚੋਣਾਂ ‘ਚ ਖੜ੍ਹੇ ਬਾਲੀਵੁੱਡ ਦੇ ਦਿੱਗਜ ਕਲਾਕਾਰ ਵੀ ਆਪਣੇ ਹਲਕੇ ਗੁਰਦਾਸਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵੀ ਪੋਲਿੰਗ ਬੂਥ ‘ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment