ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ

written by Aaseen Khan | May 19, 2019

ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ : ਪੰਜਾਬ 'ਚ 19 ਮਈ ਯਾਨੀ ਅੱਜ ਲੋਕ ਸਭਾ ਚੋਣਾਂ ਦਾ ਦੌਰ ਜਾਰੀ ਹੈ। ਸੂਬੇ ਦੇ ਹਰ ਇੱਕ ਹਿੱਸੇ 'ਚ ਲੋਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਇਹਨਾਂ ਸਿਤਾਰਿਆਂ 'ਚ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ ਦਾ ਨਾਮ ਸ਼ਾਮਿਲ ਹੈ ਜਿੰਨ੍ਹਾਂ ਨੇ ਆਪਣੀ ਵੋਟ ਪਾਈ ਅਤੇ ਉਹਨਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ।

Lok Sabha Election 2019 Punjabi Stars Casting Votes sardar sohi

ਪੰਜਾਬ 'ਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਹੋਰਾਂ ਨੇ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਵੋਟ ਪਾਈ ਹੈ। ਉਹ ਅੱਜ ਸਵੇਰੇ ਹੀ ਆਪਣੇ ਨੇੜੇ ਬੂਥ 'ਚ ਵੋਟ ਪਾ ਕੇ ਆਏ ਹਨ।

 

View this post on Instagram

 

Lao ji pa diti vote

A post shared by Karamjit Anmol (@karamjitanmol) on


ਗਾਇਕਾ ਜੈਸਮੀਨ ਅਖ਼ਤਰ ਨੇ ਵੀ ਵੋਟ ਪਾਉਣ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਹੈ ਜਿੰਨ੍ਹਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਜੈਸਮੀਨ ਅਖ਼ਤਰ ਆਪਣੀ ਸ਼ਾਨਦਾਰ ਗਾਇਕੀ ਦੇ ਕਰਕੇ ਜਾਂਦੇ ਹੈ।

ਹੋਰ ਵੇਖੋ : ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਮਿਰ ਖਾਨ ਅਤੇ ਸਲਮਾਨ ਖਾਨ ਨੂੰ ਕੀਤਾ ਟਵੀਟ, ਤਾਂ ਆਮਿਰ ਖਾਨ ਨੇ ਕੁਝ ਇਸ ਤਰਾਂ ਦਿੱਤਾ ਜਵਾਬ

 

View this post on Instagram

 

hanji pa aye vote?

A post shared by Jasmeen Akhtar (@jasmeenakhtarofficial) on


ਪੰਜਾਬੀ ਇੰਡਸਟਰੀ ਦੀ ਮਾਂ ਕਹੀ ਜਾਣ ਵਾਲੇ ਗੁਰਪ੍ਰੀਤ ਕੌਰ ਭੰਗੂ ਹੋਰਾਂ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦੇ ਹੋਏ ਚੋਣਾਂ 'ਚ ਹਿੱਸਾ ਲਿਆ ਹੈ। ਉਹਨਾਂ ਦੀ ਵੋਟ ਪਾਉਣ ਤੋਂ ਬਾਅਦ ਤਸਵੀਰ ਸਾਹਮਣੇ ਆਈ ਹੈ।

Lok Sabha Election 2019 Punjabi Stars Casting Votes gurpreet kaur bhangu

 

0 Comments
0

You may also like