
Actor Satish Shah news: ਬਾਲੀਵੁੱਡ ਅਦਾਕਾਰ ਸਤੀਸ਼ ਸ਼ਾਹ ਆਪਣੀ ਅਦਾਕਾਰੀ ਅਤੇ ਕਾਮਿਕ ਟਾਈਮਿੰਗ ਲਈ ਮਸ਼ਹੂਰ ਹਨ। ਸਤੀਸ਼ ਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਹੀਥਰੋ ਹਵਾਈ ਅੱਡੇ ( UK's Heathrow Airport) 'ਤੇ ਨਸਲਵਾਦ ਦਾ ਸਾਹਮਣਾ ਕਰਨ ਤੋਂ ਬਾਅਦ ਦਿੱਗਜ ਅਦਾਕਾਰ ਸਤੀਸ਼ ਸ਼ਾਹ ਨੇ ਢੁੱਕਵਾਂ ਜਵਾਬ ਦਿੱਤਾ ਹੈ।
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਰੀਲ ਲਾਈਫ ਦੀ ਇਸ ਧੀ ਨੇ ਵਿਦੇਸ਼ੀ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਰਿੰਗ ਫਲਾਂਟ ਕਰਦੇ ਹੋਏ ਸਾਂਝੀ ਕੀਤੀ ਤਸਵੀਰ
Sarabhai vs Sarabhai ਸ਼ੋਅ ਤੋਂ ਇੰਦਰਵਰਧਨ ਸਾਰਾਭਾਈ ਦੇ ਰੂਪ ਵਿੱਚ ਪ੍ਰਸਿੱਧ ਹੋਏ ਸਤੀਸ਼ ਸ਼ਾਹ, ਸ਼ੋਅ ਵਿੱਚ ਆਪਣੀ ਜਵਾਬਦੇਹੀ ਲਈ ਵੀ ਮਸ਼ਹੂਰ ਸਨ। ਹਾਲ ਹੀ ਵਿੱਚ ਉਹ ਲੰਡਨ ਲਈ ਪਹਿਲੀ ਸ਼੍ਰੇਣੀ ਵਿੱਚ ਯਾਤਰਾ ਕਰ ਰਿਹਾ ਸੀ ਅਤੇ ਹਵਾਈ ਅੱਡੇ 'ਤੇ ਨਸਲੀ ਟਿੱਪਣੀਆਂ ਸੁਣੀਆਂ। ਦਰਅਸਲ, ਜਦੋਂ ਉਹ ਯਾਤਰਾ ਕਰ ਰਿਹਾ ਸੀ ਤਾਂ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਪਹਿਲੀ ਸ਼੍ਰੇਣੀ ਲਈ ਟਿਕਟ ਖਰੀਦ ਸਕਦਾ ਹੈ।
ਸਤੀਸ਼ ਸ਼ਾਹ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਕਿ ਲੰਡਨ ਦੇ ਹੀਥਰੋ ਏਅਰਪੋਰਟ 'ਤੇ ਉਥੋਂ ਦੇ ਸਟਾਫ 'ਚੋਂ ਕਿਸੇ ਨੇ ਮੈਨੂੰ ਦੇਖ ਕੇ ਆਪਣੇ ਸਾਥੀ ਨੂੰ ਪੁੱਛਿਆ ਕੀ ਇਹ ਲੋਕ ਫਰਸਟ ਕਲਾਸ (ਸ਼੍ਰੇਣੀ) ਦੀਆਂ ਟਿਕਟਾਂ ਖਰੀਦ ਸਕਦੇ ਹਨ? ਇਸ 'ਤੇ ਸਟਾਫ ਨੂੰ ਜਵਾਬ ਦਿੰਦੇ ਹੋਏ ਸਤੀਸ਼ ਸ਼ਾਹ ਨੇ ਕਿਹਾ, 'ਕਿਉਂਕਿ ਅਸੀਂ ਭਾਰਤੀ ਹਾਂ।' ਇਹ ਸੁਣ ਕੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਸਟਾਫ ਦੀ ਬੋਲਤੀ ਬੰਦ ਹੋ ਗਈ। ਸਤੀਸ਼ ਸ਼ਾਹ ਦੇ ਇਸ ਟਵੀਟ ਨੂੰ ਲੋਕ ਕਾਫ਼ੀ ਤਾਰੀਫ਼ ਵੀ ਕਰ ਰਹੇ ਹਨ।
I replied with a proud smile “because we are Indians” after I overheard the Heathrow staff wonderingly asking his mate”how can they afford 1st class?”
— satish shah🇮🇳 (@sats45) January 2, 2023