ਆਖਿਰ ਕਿਸ ਨੇ ਉਡਾਇਆ ਮੀਕਾ ਸਿੰਘ ਦਾ ਮਜ਼ਾਕ ? ਵੀਡੀਓ ਕੀਤੀ ਸਾਂਝਾ

written by Rajan Sharma | July 14, 2018

ਬੜੇ ਹੀ ਮਸ਼ਹੂਰ ਗਾਇਕ ਮੀਕਾ ਸਿੰਘ mika singh ਅੱਜ ਕਲ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ| ਉਸ ਨੇ ਆਪਣੀ ਅਮੀਰੀ ਦਿਖਾਉਣ ਲਈ ਇਕ ਫਲਾਈਟ ਦੇ ਬਿਜ਼ਨੈੱਸ ਕਲਾਸ ਦੀਆਂ ਸਾਰੀਆਂ 10 ਸੀਟਾਂ ਬੁੱਕ ਕਰਵਾ ਲਈਆਂ। ਇਸ ਤੋਂ ਬਾਅਦ ਉਸ ਦੀ ਇੱਕ ਵੀਡੀਓ ਬਣਾਕੇ ਸੱਭ ਲਈ ਸਾਂਝਾ ਕਰ ਦਿੱਤੀ| ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸਦਾ ਟਰੋਲ ਬਣਨਾ ਸ਼ੁਰੂ ਹੋ ਗਿਆ| ਬਾਲੀਵੁੱਡ ਗਾਇਕ bollywood singer ਸ਼ਾਨ ਨੇ ਵੀ ਉਹਨਾਂ ਦਾ ਟਰੋਲ ਬਣਾਉਦੇ ਹੋਏ ਇੱਕ ਵੀਡੀਓ ਆਪਣੇ ਟਵਿੱਟਰ ਤੇ ਸਾਂਝਾ ਕੀਤਾ ਹੈ| mika-singh-and-shaan ਦੱਸ ਦੇਈਏ ਕਿ ਮੀਕਾ ਸਿੰਘ ਹਾਲ ਹੀ 'ਚ ਦੁਬਈ ਗਿਆ ਹੋਇਆ ਸੀ| ਸ਼ੋਅ ਆਫ ਕਰਨ ਲਈ ਬਿਜ਼ਨੈੱਸ ਕਲਾਸ ਦਾ ਪੂਰਾ ਕੰਪਾਰਟਮੈਂਟ ਬੁੱਕ ਕਰਵਾ ਲਿਆ। ਫਿਰ ਇਸ ਦੀ ਵੀਡੀਓ ਬਣਾ ਕੇ ਉਸ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤੀ| https://twitter.com/MikaSingh/status/1016251573822017536 ਇਸ ਵੀਡੀਓ 'ਚ ਮੀਕਾ ਸਿੰਘ mika ਦੱਸ ਰਿਹਾ ਹੈ, ''ਮੈਂ ਪੂਰੇ ਬਿਜ਼ਨੈੱਸ ਕਲਾਸ 'ਚ ਇਕੱਲਾ ਸ਼ੇਰ ਵਾਂਗ ਯਾਤਰਾ ਕਰ ਰਿਹਾ ਹਾਂ। ਸ਼ਾਨ ਨੇ ਇਕ ਵੀਡੀਓ ਸਾਂਝਾ ਕੀਤੀ ਹੈ, ਜਿਸ 'ਚ ਉਹ ਮੀਕਾ ਸਿੰਘ bollywood singer ਦੇ ਸਟਾਈਲ 'ਚ ਕਹਿ ਰਿਹਾ ਹੈ, ''ਮੈਂ ਤੇ ਮੇਰਾ ਪਰਿਵਾਰ ਜਿਥੇ ਵੀ ਜਾਂਦੇ ਹਾਂ, ਅਸੀਂ ਪੂਰਾ ਕੰਪਾਰਟਮੈਂਟ ਬੁੱਕ ਕਰਵਾ ਲੈਂਦੇ ਹਾਂ ਤਾਂ ਜੋ ਸਾਨੂੰ ਕੋਈ ਹੋਰ ਤੰਗ/ਪ੍ਰੇਸ਼ਾਨ ਨਾ ਕਰ ਸਕੇ। ਅਸੀਂ ਮੀਕਾ ਸਿੰਘ ਨੂੰ ਫਾਲੋ ਕਰ ਰਹੇ ਹਾਂ।'' https://twitter.com/singer_shaan/status/1017463803695517696

0 Comments
0

You may also like