ਪੀਟੀਸੀ ਈ ਕੰਸਰਟ ‘ਚ ਲੋਪੋਕੇ ਬ੍ਰਦਰਸ, ਸੁਖਪ੍ਰੀਤ ਕੌਰ ਸਣੇ ਕਈ ਸਿਤਾਰੇ ਲਗਾਉਣਗੇ ਰੌਣਕਾਂ

Written by  Shaminder   |  September 29th 2020 04:38 PM  |  Updated: September 29th 2020 04:38 PM

ਪੀਟੀਸੀ ਈ ਕੰਸਰਟ ‘ਚ ਲੋਪੋਕੇ ਬ੍ਰਦਰਸ, ਸੁਖਪ੍ਰੀਤ ਕੌਰ ਸਣੇ ਕਈ ਸਿਤਾਰੇ ਲਗਾਉਣਗੇ ਰੌਣਕਾਂ

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਵੱਚਨਬੱਧ ਹੈ ਅਤੇ ਲਗਾਤਾਰ ਦਰਸ਼ਕਾਂ ਦੇ ਲਈ ਨਵੇਂ ਪ੍ਰੋਗਰਾਮ ਲੈ ਕੇ ਆਉਂਦਾ ਰਹਿੰਦਾ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪੀਟੀਸੀ ਪੰਜਾਬੀ 2 ਅਕਤੂਬਰ, ਦਿਨ ਸ਼ੁੱਕਰਵਾਰ, ਸ਼ਾਮ 7:45 ਮਿੰਟ ‘ਤੇ ਪੀਟੀਸੀ ਈ- ਕੰਸਰਟ ਕਰਵਾਉੇਣ ਜਾ ਰਿਹਾ ਹੈ । ਇਸ ਕੰਸਰਟ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਰੌਣਕਾਂ ਲਗਾਉਣਗੇ ।

sukhpreet sukhpreet

ਜਿਸ ‘ਚ ਸੁਖਪ੍ਰੀਤ ਕੌਰ, ਲੋਪੋਕੇ ਬ੍ਰਦਰਸ ਅਤੇ ਰਣਜੀਤ ਰਾਣਾ ਇਸ ਸ਼ਾਮ ਨੂੰ ਆਪਣੀਆਂ ਆਵਾਜ਼ਾਂ ਦੇ ਨਾਲ ਸੁਰਮਈ ਸ਼ਾਮ ਨੂੰ ਹੋਰ ਵੀ ਜ਼ਿਆਦਾ ਸੁਰੀਲਾ ਬਨਾਉਣਗੇ । ਤੁਸੀਂ ਵੀ ਇਸ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

ਹੋਰ ਪੜ੍ਹੋ:‘ਗ਼ਦਰੀ ਯੋਧੇ’ ਫ਼ਿਲਮ ‘ਚ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਨੇ ਸਿੱਪੀ ਗਿੱਲ, ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ

Lopoke-Brothers Lopoke-Brothers

ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ । ਕੋਰੋਨਾ ਕਾਲ ‘ਚ ਜਿੱਥੇ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਸਨ । ਪਰ ਪੀਟੀਸੀ ਪੰਜਾਬੀ ਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਆਨਲਾਈਨ ਕਰਵਾਏ ਗਏ ।

lopoke lopoke

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਹੁਣ ਵਾਇਸ ਆਫ ਪੰਜਾਬ ਦੇ ਆਨਲਾਈਨ ਆਡੀਸ਼ਨ ਕਰਵਾਉਣ ਜਾ ਰਿਹਾ ਹੈ । ਜਿਸ ਲਈ ਐਂਟਰੀਜ਼ ਮੰਗਵਾਈਆਂ ਜਾ ਰਹੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network