
ਗਾਇਕ ਗੁਰੀ ਜੋ ਕਿ ਬਹੁਤ ਜਲਦ ਆਪਣੀ ਇੱਕ ਨਵੀਂ ਫ਼ਿਲਮ ਲਵਰ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਲਵਰ ਟਾਈਟਲ ਹੇਠ ਵਾਲੀ ਇਹ ਫ਼ਿਲਮ ਅੱਲੜ ਉਮਰ ਦੇ ਪਿਆਰ ਤੇ ਉਸ ਦੇ ਜਜ਼ਬਾਤਾਂ ਨੂੰ ਬਿਆਨ ਕਰੇਗੀ। ਸੱਚੇ ਪਿਆਰ ਨੂੰ ਬਿਆਨ ਕਰਨ ਵਾਲੀ ਇਸ ਫ਼ਿਲਮ 'ਚ ਗੁਰੀ ਅਤੇ ਰੌਣਕ ਜੋਸ਼ੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। Tere Bina ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਨਾਮੀ ਪਾਕਿਸਤਾਨੀ ਗਾਇਕ ਉਸਤਾਦ ਰਾਹਤ ਫ਼ਤਿਹ ਅਲੀ ਖ਼ਾਨ ਨੇ ਗਾਇਆ ਹੈ।
ਹੋਰ ਪੜ੍ਹੋ : ਆਲੀਆ ਭੱਟ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਬਾਅਦ ਪੇਕੇ ਪਰਿਵਾਰ ਤੋਂ ਲੈ ਕੇ ਸਹੁਰੇ ਪਰਿਵਾਰ 'ਚ ਛਾਈ ਖੁਸ਼ੀ, ਜਾਣੋ ਸ਼ੇਰਾਂ ਵਾਲੀ ਤਸਵੀਰ ਦਾ ਰਾਜ਼?
ਪਿਆਰ 'ਚ ਆਈ ਜੁਦਾਈ ਨੂੰ ਬਿਆਨ ਕਰਦਾ ਇਸ ਗੀਤ ਨੂੰ ਉਸਤਾਦ ਰਾਹਤ ਫ਼ਤਿਹ ਅਲੀ ਖ਼ਾਨ ਨੇ ਬਹੁਤ ਹੀ ਖ਼ੂਬਸੂਰਤ ਗਾਇਆ ਹੈ। ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਅਤੇ Snipr ਨੇ ਮਿਊਜ਼ਿਕ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਲਵਰ ਫ਼ਿਲਮ ਦੇ ਕਈ ਗੀਤ ਦਰਸ਼ਕਾਂ ਦੀ ਨਜ਼ਰ ਹੋ ਚੁੱਕੇ ਹਨ। ਇਸ ਫ਼ਿਲਮ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਗੁਰੀ ਦੀ ਫ਼ਿਲਮ ਲਵਰ ਇੱਕ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਰੋਮਾਂਟਿਕ ਡਰਾਮੇ ਉੱਤੇ ਅਧਾਰਿਤ ਇਸ ਫ਼ਿਲਮ ਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਨਾਮੀ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਦੱਸ ਦਈਏ ਗੁਰੀ ਇਸੇ ਸਾਲ ਰਿਲੀਜ਼ ਹੋਈ ਫ਼ਿਲਮ ‘ਜੱਟ ਬ੍ਰਦਰਸ’ ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਹ ਜੱਸ ਮਾਣਕ ਦੇ ਨਾਲ ਵੱਡੇ ਪਰਦੇ ‘ਤੇ ਨਜ਼ਰ ਆਏ ਸੀ। ਗੁਰੀ ਨੇ ਸਿਕੰਦਰ 2 ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ।