ਜੱਸੀ ਗਿੱਲ ਨੂੰ ਇਸ ਹੀਰੋਇਨ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਸੀ ਲੋਕਾਂ ਨੇ, ਪਰ ਜੱਸੀ ਨੇ ਲੋਕਾਂ ਨੂੰ ਗਲਤ ਕੀਤਾ ਸਾਬਿਤ

written by Rupinder Kaler | January 20, 2020

ਪੰਜਾਬੀ ਗਾਣਿਆਂ ਤੇ ਫ਼ਿਲਮਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕਰ ਵਾਲੇ ਜੱਸੀ ਗਿੱਲ ਦੀ ਦੂਸਰੀ ਬਾਲੀਵੁੱਡ ਫ਼ਿਲਮ ਪੰਗਾ ਆ ਰਹੀ ਹੈ । ਇਸ ਫ਼ਿਲਮ ਵਿੱਚ ਜੱਸੀ ਨੇ ਕੰਗਨਾ ਦੇ ਪਤੀ ਦਾ ਕਿਰਦਾਰ ਨਿਭਾਇਆ ਹੈ । ਇਸ ਫ਼ਿਲਮ ਨੂੰ ਲੈ ਕੇ ਜੱਸੀ ਵੀ ਕਾਫੀ ਉਤਸ਼ਾਹਿਤ ਹਨ । ਜੱਸੀ ਨੇ ਇਸ ਫ਼ਿਲਮ ਬਾਰੇ ਗੱਲਬਾਤ ਕਰਦੇ ਹੋਏ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਵੀ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਾਂਗਾ । https://www.instagram.com/p/B7dBUBQA750/ ਜਦੋਂ ਇਹ ਮੌਕਾ ਮੇਰੇ ਕੋਲ ਆਇਆ ਤਾਂ ਮੈਂ ਨਾਂਹ ਨਹੀਂ ਕਰ ਸਕਿਆ । ਜਦੋਂ ਮੈਂ ਆਪਣੀ ਪਹਿਲੀ ਫ਼ਿਲਮ ਹੈਪੀ ਫਿਰ ਭਾਗ ਜਾਏਗੀ ਦਾ ਆਡੀਸ਼ਨ ਦੇ ਰਿਹਾ ਸੀ ਤਾਂ ਉਸ ਸਮੇਂ ਮੇਰੇ ਕੋਲ ਇਸ ਫ਼ਿਲਮ ਦਾ ਆਫਰ ਆਇਆ ਸੀ । ਮੈਂ ਉਸ ਸਮੇਂ ਕੈਨੇਡਾ ਵਿੱਚ ਸੀ, ਫ਼ਿਲਮ ਦੇ ਡਾਇਰੈਕਟਰ ਮੁਕੇਸ਼ ਛਾਬੜਾ ਦਾ ਮੈਨੂੰ ਫੋਨ ਆਇਆ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਫਾਕਸ ਸਟੂਡੀਓ ਇੱਕ ਫ਼ਿਲਮ ਬਣਾ ਰਿਹਾ ਹੈ, ਜਿਸ ਵਿੱਚ ਕੰਗਨਾ ਹੀਰੋਇਨ ਹੋਵੇਗੀ, ਮੈਂ ਆਡੀਸ਼ਨ ਦਿੱਤਾ ਤੇ ਮੁੰਬਈ ਆ ਕੇ ਫ਼ਿਲਮ ਸਾਈਨ ਕਰ ਲਈ’ । https://www.instagram.com/p/B7YAWpLg73p/ ਜੱਸੀ ਨੇ ਦੱਸਿਆ ਕਿ ‘ਮੇਰੀ ਕੰਗਨਾ ਨਾਲ ਪਹਿਲੀ ਮੁਲਾਕਾਤ ਇੱਕ ਦਫਤਰ ਵਿੱਚ ਹੋਈ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰਾ ਆਡੀਸ਼ਨ ਦੇਖਿਆ ਹੈ । ਤੂੰ ਚੰਗਾ ਅਦਾਕਾਰ ਹੈ’ । https://www.instagram.com/p/B7dPnLCF7P4/ ਜੱਸੀ ਨੇ ਦੱਸਿਆ ਕਿ ‘ਜਦੋਂ ਮੈਂ ਇਹ ਫ਼ਿਲਮ ਸਾਈਨ ਕੀਤੀ ਸੀ ਉਦੋਂ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਉਹ ਕੰਗਨਾ ਤੋਂ ਬਚ ਕੇ ਰਹੇ, ਪਰ ਮੈਂ ਅਜਿਹਾ ਕੁਝ ਨਹੀਂ ਦੇਖਿਆ ਜਿਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਨੇ ਕਹੀਆਂ ਸਨ । ਕੁਝ ਲੋਕਾਂ ਨੇ ਤਾਂ ਇਸ ਤਰ੍ਹਾਂ ਵੀ ਕਿਹਾ ਸੀ ਕਿ ਤੂੂੰ ਕੰਗਨਾ ਨਾਲ ਕੰਮ ਨਾ ਕਰ’ । ਜੇਕਰ ਪੰਗਾ ਫ਼ਿਲਮ ਨੂੰ ਸਾਈਨ ਕਰਨ ਦੀ ਵਜ੍ਹਾ ਦੱਸਾਂ ਤਾਂ ਇਸ ਫ਼ਿਲ਼ਮ ਦੀ ਕਹਾਣੀ ਮੈਨੂੰ ਸੱਚੀ ਲੱਗੀ ਸੀ ਜਿਸ ਕਰਕੇ ਮੈਂ ਇਹ ਫ਼ਿਲਮ ਸਾਈਨ ਕੀਤੀ’ ।

‘Chaa Da Cup With Satinder Satti’ Debuts With Jassie Gill, Entertain Viewers ‘Chaa Da Cup With Satinder Satti’ Debuts With Jassie Gill, Entertain Viewers

0 Comments
0

You may also like