ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ 'ਸੋਲ' ਹੋਇਆ ਰਿਲੀਜ਼ 

Written by  Shaminder   |  October 08th 2018 09:34 AM  |  Updated: October 08th 2018 09:34 AM

ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ 'ਸੋਲ' ਹੋਇਆ ਰਿਲੀਜ਼ 

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਲੱਕੀ ਸਿੰਘ ਦੁਰਗਾਪੁਰੀਆ ਦਾ ਵੀਡਿਓ ਸਾਂਝਾ ਕੀਤਾ ਹੈ ਲੱਕੀ ਸਿੰਘ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ।ਲੱਕੀ ਸਿੰਘ ਦੁਰਗਾਪੁਰੀਆ ਦੇ ਇਸ ਗੀਤ ਦਾ ਐਕਸਕਲੁਸਿਵ ਵੀਡਿਓ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ 'ਤੇ ਵਿਖਾਇਆ ਗਿਆ  ।

ਹੋਰ ਵੇਖੋ : ਜੈਜ਼ੀ ਬੀ ਦਾ ‘ਮਿਸ ਕਰਦਾ’ ਗੀਤ 10 ਅਕਤੂਬਰ ਨੂੰ ਹੋਵੇਗਾ ਰਿਲੀਜ਼

https://www.instagram.com/p/BoqgqvJFhUc/?hl=en&taken-by=jazzyb

ਜੈਜ਼ੀ ਬੀ ਨੇ ਕੁਝ ਦਿਨ ਪਹਿਲਾਂ ਵੀ ਇੱਕ ਪੋਸਟਰ ਨੂੰ ਸਾਂਝਾ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਇਸ ਗੀਤ ਨੂੰ ਸਾਂਝਾ ਕਰਨ ਅਤੇ ਵੇਖਣ ਦੀ ਅਪੀਲ ਕੀਤੀ ਸੀ  ਅਤੇ ਉਨ੍ਹਾਂ ਨੇ ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ ਰਿਲੀਜ਼ ਹੋਣ ਤੋਂ ਬਾਅਦ ਮੁੜ ਤੋਂ ਇੱਕ ਵੀਡਿਓ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਸਾਰਿਆਂ ਨੇ ਸਪੋਰਟ ਕਰਨੀ ਹੈ ।

ਲੱਕੀ ਸਿੰਘ ਦੁਰਗਾਪੁਰੀਆ ਦੇ ਇਸ ਨਵੇਂ ਗੀਤ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਵਧਾਈ ਅਤੇ ਸ਼ੁਭ ਇੱਛਾਵਾਂ ਦਿੱਤੀਆਂ ਨੇ ।ਆਪਣੇ ਇਸ ਗੀਤ ਨੂੰ ਲੈ ਕੇ ਜਿੱਥੇ ਉਹ ਖੁਦ ਉਤਸ਼ਾਹਿਤ ਨੇ ,ਉੱਥੇ ਹੀ ਜੈਜ਼ੀ ਬੀ ਆਪਣੇ ਪਿੰਡ ਦੇ ਇਸ ਗਾਇਕ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਨੂੰ ਸਾਂਝਾ ਕਰਨ ਦੀ ਅਪੀਲ ਸਰੋਤਿਆਂ ਨੂੰ ਕਰਦੇ ਨਜ਼ਰ ਆ ਰਹੇ ਨੇ । ਲੱਕੀ ਸਿੰਘ ਦੁਰਗਾਪੁਰੀਆ ਦਾ ਇਹ ਗੀਤ ਸਰੋਤਿਆਂ ਨੂੰ ਕਿੰਨਾ  ਭਾਉਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ  ਪਤਾ ਲੱਗੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network