Advertisment

ਗੱਗੂ ਗਿੱਲ ਤੇ ਯੋਗਰਾਜ ਦੀ ਦੁਸ਼ਮਣੀ ਬਣੇਗੀ, ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੇ ਪਿਆਰ ਦੀ ਦੁਸ਼ਮਣ, ਦੇਖੋ ਵੀਡਿਓ 

author-image
By Rupinder Kaler
New Update
ਗੱਗੂ ਗਿੱਲ ਤੇ ਯੋਗਰਾਜ ਦੀ ਦੁਸ਼ਮਣੀ ਬਣੇਗੀ, ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੇ ਪਿਆਰ ਦੀ ਦੁਸ਼ਮਣ, ਦੇਖੋ ਵੀਡਿਓ 
Advertisment
ਪੰਜਾਬੀ ਫ਼ਿਲਮ ਲੁੱਕਣ ਮੀਚੀ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਇਸ ਟਰੇਲਰ ਵਿੱਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਤੇ ਮਂੈਡੀ ਤੱਖਰ ਕਿਊਟ ਲਵ ਸਟੋਰੀ ਵਿੱਚ ਨਜ਼ਰ ਆ ਰਹੇ ਹਨ । ਪਰ ਇਸ ਪ੍ਰੇਮ ਕਹਾਣੀ ਵਿੱਚ ਯੋਗਰਾਜ ਸਿੰਘ ਤੇ ਗੱਗੂ ਗਿੱਲ ਦੀ ਦੁਸ਼ਮਣੀ ਕਰਕੇ ਰੁਕਾਵਟ ਪੈ ਜਾਂਦੀ ਹੈ । ਇਹ ਫ਼ਿਲਮ ਇੱਕ ਰੋਮਾਂਟਿਕ ਕਮੇਡੀ ਹੈ ਜਿਸ ਵਿੱਚ ਦੋਵਾਂ ਪਰਿਵਾਰਾਂ ਦਾ ਝਗੜਾ ਇਸ ਜੋੜੀ ਨੂੰ ਇੱਕ ਹੋਣ ਤੋਂ ਰੋਕਦਾ ਹੈ । preet harpal movie punjabiਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦਿਖਾਇਆ ਗਿਆ ਹੈ ਕਿ ਪ੍ਰੀਤ ਹਰਪਾਲ ਨੂੰ ਮੈਂਡੀ ਨਾਲ ਪਿਆਰ ਹੋ ਜਾਂਦਾ ਹੈ ਪਰ ਉਹ ਉਸ ਨਾਲ ਵਿਆਹ ਨਹੀਂ ਕਰਵਾ ਸਕਦੇ ਕਿਉਂਕਿ ਪ੍ਰੀਤ ਹਰਪਾਲ ਦੇ ਵੱਡੇ ਭਰਾ ਗੱਗੂ ਗਿੱਲ ਹਾਲੇ ਕਵਾਰੇ ਹਨ, ਕਿਉਂਕਿ ਗੱਗੂ ਗਿੱਲ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਉਹ ਆਪਣੇ ਦੁਸ਼ਮਣਾਂ ਨੂੰ ਖਤਮ ਨਹੀਂ ਕਰ ਦਿੰਦੇ ਉਦੋਂ ਤੱਕ ਉਹ ਵਿਆਹ ਨਹੀਂ ਕਰਵਾਉਣਗੇ । ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰੀਤ ਹਰਪਾਲ ਇਸ ਦੁਸ਼ਮਣੀ ਨੂੰ ਖਤਮ ਕਰ ਪਾਉਂਦੇ ਹਨ ਜਾਂ ਨਹੀਂ । ਫਿਲਮ ਲੁੱਕਣ ਮੀਚੀ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬਲ ਮੂਵੀਜ ਦੇ ਨਾਲ ਦੂਸਰੀ ਫ਼ਿਲਮ ਹੈ । ਇਹ ਫ਼ਿਲਮ 10  ਮਈ 2019 ਨੂੰ ਰਿਲੀਜ਼ ਕੀਤੀ ਜਾਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment