ਗੀਤਕਾਰ ਲਾਲੀ ਮੁੰਡੀ ਵੱਡੇ ਸਦਮੇ ‘ਚ, ਮਾਂ ਦਾ ਹੋਇਆ ਅਕਾਲ ਚਲਾਣਾ

written by Lajwinder kaur | October 12, 2021

ਮਾਂ ਜੋ ਕਿ ਇਸ ਦੁਨੀਆ ਦਾ ਖ਼ੂਬਸੂਰਤ ਸ਼ਬਦ ਹੈ। ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਖਾਸ ਮੋਹ ਹੁੰਦਾ ਅਤੇ ਹਰ ਮਾਂ ਦਾ ਆਪਣੇ ਬੱਚੇ ਨਾਲ। ਇਨਸਾਨ ਆਪਣੀ ਜ਼ਿੰਦਗੀ ‘ਚ ਜਿੰਨਾ ਮਰਜ਼ੀ ਵੱਡਾ ਅਤੇ ਕਾਮਯਾਬ ਸਖਸ਼ ਬਣ ਜਾਵੇ ਪਰ ਆਪਣੇ ਮਾਪਿਆਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਪਰ ਮਾਪਿਆਂ ਦੇ ਇਸ ਸੰਸਾਰ ਤੋਂ ਚੱਲੇ ਜਾਣ ਦਾ ਦੁੱਖ ਬਹੁਤ ਹੀ ਵੱਡਾ ਦੁੱਖ ਹੁੰਦਾ ਹੈ । ਇਸ ਸਮੇਂ ਗੀਤਕਾਰ ਲਾਲੀ ਮੁੰਡੀ ਦੇ ਘਰੋਂ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਾਂ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਜਿਸ ਕਰਕੇ ਉਨ੍ਹਾਂ ਦੀ ਮਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਜਿਸ ਕਰਕੇ ਗੀਤਕਾਰ ਲਾਲੀ ਮੁੰਡੀ (Lally Mundi)ਇਸ ਸਮੇਂ ਬਹੁਤ ਹੀ ਵੱਡੇ ਦੁੱਖ ‘ਚੋਂ ਲੰਘ ਰਹੇ ਨੇ।

song writter lally mundi got emotional post for his mother image source-instagram

ਹੋਰ ਪੜ੍ਹੋ : ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਈ ਭਾਵੁਕ, ਕਿਹਾ- ‘ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਨੇ...’

ਲਾਲੀ ਮੁੰਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਬੇਬੇ ਤੁਰ ਗਈ ਅਕਤੂਬਰ ਦੇ ਵਿੱਚ...ਗਿਆ ਸੀ ਬਾਪੂ ਨਵੰਬਰ ਦੇ ਵਿੱਚ...ਮੈਂ ਪੱਥਰ ਬਣ ਗਿਆ ਧਰਤੀ ‘ਤੇ...ਉਹ ਤਾਰੇ ਬਣ ਗਏ..ਅੰਬਰ ਦੇ ਵਿੱਚ...ਸਤਿਨਾਮ ਵਾਹਿਗੁਰੂ ਜੀ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਲਾਲੀ ਮੁੰਡੀ ਨੂੰ ਹੌਸਲਾ ਦੇ ਰਹੇ ਹਨ।

inside imge of lally mundi image source-instagram

ਹੋਰ ਪੜ੍ਹੋ : ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਗਾਇਕਾ ਮਿਸ ਪੂਜਾ ਨੇ ‘Papa’ ਗੀਤ ਦੇ ਰਾਹੀਂ ਕੀਤਾ ਬਿਆਨ, ਦਰਸ਼ਕ ਹੋਏ ਭਾਵੁਕ, ਦੇਖੋ ਵੀਡੀਓ

ਜੇ ਗੱਲ ਕਰੀਏ ਪੰਜਾਬੀ ਗੀਤਕਾਰ ਲਾਲੀ ਮੁੰਡੀ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਦਿਲਜੀਤ ਦੋਸਾਂਝ, ਜੱਸ ਬਾਜਵਾ, ਦੀਪ ਜੰਡੂ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕ ਲਾਲੀ ਮੁੰਡੀ ਦੇ ਲਿਖੇ ਗੀਤ ਗਾ ਕੇ ਵਾਹ ਵਾਹੀ ਖੱਟ ਚੁੱਕੇ ਹਨ।

 

0 Comments
0

You may also like