ਗੀਤਕਾਰ ਲਾਲੀ ਮੁੰਡੀ ਨੇ ਆਪਣੀ ਮਾਂ ਲਈ ਪਾਈ ਭਾਵੁਕ ਪੋਸਟ, ਕਿਹਾ- ‘ਮੇਰੀਆਂ ਸਾਹਾਂ ਵਾਲੀ ਬੇਬੇ ਆ ਗਈ..ਆਖਰੀ ਸਾਹਾਂ’

written by Lajwinder kaur | October 10, 2021

ਮਾਂ ਜੋ ਕਿ ਇਸ ਦੁਨੀਆ ਦਾ ਖ਼ੂਬਸੂਰਤ ਸ਼ਬਦ ਹੈ। ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਖਾਸ ਮੋਹ ਹੁੰਦਾ ਅਤੇ ਹਰ ਮਾਂ ਦਾ ਆਪਣੇ ਬੱਚੇ ਨਾਲ। ਇਨਸਾਨ ਆਪਣੀ ਜ਼ਿੰਦਗੀ ਚ ਜਿੰਨਾ ਮਰਜ਼ੀ ਵੱਡਾ ਅਤੇ ਕਾਮਯਾਬ ਸਖਸ਼ ਬਣ ਜਾਵੇ ਪਰ ਆਪਣੇ ਮਾਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਪਰ ਜਦ ਮਾਂ ਬਿਮਾਰ ਹੁੰਦੀ ਹੈ ਤਾਂ ਰੂਹ ਤੜਫ ਉੱਠਦੀ ਹੈ। ਅਜਿਹੇ ਹੀ ਦੁੱਖ ‘ਚ ਲੰਘ ਰਹੇ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਲਾਲੀ ਮੁੰਡੀ (Lally Mundi)

inside image of lally mundi image source-instagram

ਹੋਰ ਪੜ੍ਹੋ : ਸਿੰਮੀ ਚਾਹਲ ਨੇ ਯੂ.ਕੇ. ਦੇ ਗੁਰਦੁਆਰਾ ਸਾਹਿਬ ‘ਚ ਕਿਸਾਨਾਂ ਦੀ ਭਲਾਈ ਲਈ ਅਰਦਾਸ ਕਰਦੇ ਹੋਏ ਟੇਕਿਆ ਮੱਥਾ, ਪੋਸਟ ਪਾ ਕੇ ਕਿਹਾ- ‘ਮਿਹਰ ਕਰੀਂ ਰੱਬਾ’

ਜੀ ਹਾਂ ਉਨ੍ਹਾਂ ਦੀ ਮਾਂ ਬਹੁਤ ਬਿਮਾਰ ਹੈ ਤੇ ਉਹ ਆਪਣੇ ਜ਼ਿੰਦਗੀ ਦੇ ਨਾਲ ਜੰਗ ਲੜ ਰਹੀ ਹੈ। ਆਪਣੀ ਮਾਂ (Mother) ਦੀ ਸਿਹਤ ਸਬੰਧੀ ਭਾਵੁਕ ਪੋਸਟ ਪਾਉਂਦੇ ਹੋਏ ਗੀਤਕਾਰ ਨੇ ਲਿਖਿਆ ਹੈ- ਮੇਰਾ ਸਵਰਗ ਤੇਰੇ ਸਵਰਗ ਦੇ ਵੱਲ ਨੂੰ ਆ ਰਿਹਾ....ਰੱਬਾ ਆਪੇ ਤਾਕਤ ਦੇਵੀ ਜਿਹੜਾ ਦੁੱਖ ਦਿਖਾ ਰਿਹਾ... ਦੱਸ ਕਿਹੜਾ ਹੌਸਲੇ ਤੁਰ ਪਓ ਆਪਣੇ ਘਰ ਦੇ ਰਾਹਾਂ ਤੇ (dus KEHRE hosle tur pu apne GHAR de RAAHAN te)...mereyaa saahan wali bebe aa gyi...AAKHRI SAAHAN.....ਲਵ ਯੂ ਬੇਬੇ(ਅਰਦਾਸ ਕਰੋ ਜੀ)’ । ਇਹ ਪੋਸਟ ਪੜ੍ਹ ਕੇ ਹਰ ਇੱਕ ਦੀ ਅੱਖ ਨਮ ਹੋ ਰਹੀ ਹੈ। ਜਿਸ ਕਰਕੇ ਹਰ ਕੋਈ ਲਾਲੀ ਮੁੰਡੀ ਦੀ ਮਾਂ ਲਈ ਅਰਦਾਸ ਕਰ ਰਿਹਾ ਹੈ। ਜੱਸ ਬਾਜਵਾ, ਦੀਪ ਜੰਡੂ, ਅਮਨ ਯਾਰ, ਤੇ ਕਈ ਕਲਾਕਾਰਾਂ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੀਤਕਾਰ ਦਾ ਦੁੱਖ ਵੰਡਾਉਂਣ ਦੀ ਕੋਸ਼ਿਸ ਕਰ ਰਹੇ ਨੇ।

singer lally mundi emotional post image source-instagram

ਹੋਰ ਪੜ੍ਹੋ : ਜਾਨੀ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸ਼ੇਅਰ ਕੀਤਾ ਨਵੇਂ ਗੀਤ ‘Apsraa’ ਦਾ ਫਰਸਟ ਲੁੱਕ ਪੋਸਟਰ

ਜੇ ਗੱਲ ਕਰੀਏ ਲਾਲੀ ਮੁੰਡੀ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਦਿਲਜੀਤ ਦੋਸਾਂਝ, ਜੱਸ ਬਾਜਵਾ, ਦੀਪ ਜੰਡੂ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕ ਲਾਲੀ ਮੁੰਡੀ ਦੇ ਲਿਖੇ ਗੀਤ ਗਾ ਚੁੱਕੇ ਨੇ।

 

View this post on Instagram

 

A post shared by Lally Mundi (@lally_mundi)

0 Comments
0

You may also like