Advertisment

ਜੱਗੀ ਸੰਘੇੜਾ ਦੇ ਬਾਪੂ ਨੇ ਉਸ ਦੀ ਗੀਤਾਂ ਵਾਲੀ ਸਾੜ ਦਿੱਤੀ ਸੀ ਕਾਪੀ, ਪਰ ਅੱਜ ਉਹ ਹਰ ਗੀਤ ਦੀ ਲੈ ਰਿਹਾ ਏਨੀਂ ਕੀਮਤ 

author-image
By Rupinder Kaler
New Update
ਜੱਗੀ ਸੰਘੇੜਾ ਦੇ ਬਾਪੂ ਨੇ ਉਸ ਦੀ ਗੀਤਾਂ ਵਾਲੀ ਸਾੜ ਦਿੱਤੀ ਸੀ ਕਾਪੀ, ਪਰ ਅੱਜ ਉਹ ਹਰ ਗੀਤ ਦੀ ਲੈ ਰਿਹਾ ਏਨੀਂ ਕੀਮਤ 
Advertisment
ਗੀਤਕਾਰ ਜੱਗੀ ਸੰਘੇੜਾ ਉਹ ਨਾਂ ਹੈ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾ ਲਈ ਹੈ । ਬਰਨਾਲਾ ਦਾ ਪਿੰਡ ਸੰਘੇੜਾ ਦੇ ਰਹਿਣ ਵਾਲੇ ਜੱਗੀ ਸੰਘੇੜਾ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਹੜੇ ਕਿ ਹਰ ਇੱਕ ਦੀ ਜ਼ੁਬਾਨ ਤੇ ਚੜੇ ਹੋਏ ਹਨ ।ਜੱਗੀ ਸੰਘੇੜਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕੀਤੀ ਹੈ ਜਦੋਂ ਕਿ ਮਕੈਨੀਕਲ ਦਾ ਡਿਪਲੋਮਾ ਤੇ ਬੀ-ਟੈਕ ਬਰਨਾਲਾ ਦੇ ਕਿਸੇ ਕਾਲਜ ਤੋਂ ਕੀਤੀ ਹੈ । ਕਾਲਜ ਦੇ ਦਿਨਾਂ ਵਿੱਚ ਹੀ ਜੱਗੀ ਸੰਘੇੜਾ ਨੂੰ ਗੀਤ ਲਿਖਣ ਤੇ ਗਾਉਣ ਦਾ ਸ਼ੌਂਕ ਪਿਆ ਸੀ । ਇੱਥੇ ਹੀ ਉਸ ਨੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਆਪਣੇ ਲਿੱਖੇ ਗੀਤ ਗਾਉਣੇ ਸ਼ੁਰੂ ਕੀਤੇ ਸਨ । ਸ਼ੁਰੂ ਦੇ ਦਿਨਾਂ ਵਿੱਚ ਜੱਗੀ ਸੰਗੇੜਾ ਨੇ ਯੂਟਿਊਬ ਤੇ ਫੈਸਬੁੱਕ ਤੇ ਆਪਣੇ ਗੀਤ ਪਾਉਣੇ ਸ਼ੁਰੂ ਕੀਤੇ ਸਨ ਜਿਸ ਕਰਕੇ ਉਹਨਾਂ ਦੀ ਪਹਿਚਾਣ ਬਣਨੀ ਸ਼ੁਰੂ ਹੋ ਗਈ ਸੀ ।ਜੱਗੀ ਸੰਘੇੜਾ ਦੇ ਲਿਖੇ ਗੀਤ ਸਭ ਤੋਂ ਪਹਿਲਾਂ ਸੱਤ ਢਿੱਲੋਂ ਨੇ ਗਾਏ ਸਨ । ਸੱਤ ਢਿੱਲੋਂ ਨੇ ਜੱਗੀ ਦੇ 7 ਤੋਂ 8 ਗੀਤ ਰਿਕਾਰਡ ਕਰਵਾਏ ਸਨ । ਇਸ ਐਲਬਮ ਨੂੰ ਭਾਵੇਂ ਖ਼ਾਸ ਕਾਮਯਾਬੀ ਨਹੀਂ ਮਿਲੀ ਪਰ ਇਸ ਨਾਲ ਜੱਗੀ ਦੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਹੋ ਗਈ ਸੀ ।
Advertisment
ਪਰ ਮਿਊਜ਼ਿਕ ਇੰਡਸਟਰੀ ਵਿੱਚ ਜੱਗੀ ਸੰਘੇੜਾ ਨੂੰ ਅਸਲ ਪਹਿਚਾਣ ਲਾਵਾਂ ਗੀਤ ਨੇ ਦਿਵਾਈ ਸੀ ਇਹ ਗੀਤ ਅਰਮਾਨ ਬੇਦਿਲ ਨੇ ਗਾਇਆ ਸੀ । ਇਸ ਗੀਤ ਨੇ ਜੱਗੀ ਦੀ ਜ਼ਿੰਦਗੀ ਬਦਲ ਦਿੱਤੀ ਸੀ । ਇਸ ਗਾਣੇ ਤੋਂ ਬਾਅਦ ਜੱਗੀ ਸੰਘੇੜਾ ਦਾ ਗਾਣਾ ਚੂੜੇ ਵਾਲੀ ਬਾਂਹ ਆਇਆ । ਗਾਣਾ ਮਨਕਿਰਤ ਔਲਖ ਨੇ ਗਾਇਆ ਸੀ । ਇਸ ਗਾਣੇ ਤੋਂ ਬਾਅਦ ਮਨਕਿਰਤ ਔਲਖ ਨੇ ਜੱਗੀ ਸੰਘੇੜਾ ਦੇ ਕਈ ਗਾਣੇ ਗਾਏ ।ਜੱਗੀ ਸੰਘੇੜਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਦੇ ਮਾਪਿਆਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਉਸ ਦੀ ਗੀਤਾਂ ਵਾਲੀ ਕਾਪੀ ਵੀ ਸਾੜ ਦਿੱਤੀ ਕਿਉਂਕਿ ਜੱਗੀ ਸੰਘੇੜਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਪੜ੍ਹ ਲਿਖ ਕੇ ਕੋਈ ਨੌਕਰੀ ਕਰੇ । ਪਰ ਹੁਣ ਜੱਗੀ ਸੰਘੇੜਾ ਦੇ ਮਾਪਿਆਂ ਦੀ ਪੂਰੀ ਸਪੋਟ ਹੈ ।ਜੱਗੀ ਸੰਗੇੜਾ ਆਪਣੇ ਹਰ ਗੀਤ ਦੀ 70 ਤੋਂ 80 ਹਜ਼ਾਰ ਰੁਪਏ ਲੈਂਦਾ ਹੈ । ਅੱਜ ਜੱਗੀ  ਨੂੰ ਉਸ ਦੀ ਲੇਖਣੀ ਕਰਕੇ ਪਹਿਚਾਣਿਆ ਜਾਂਦਾ ਹੈ ।ਜੱਗੀ ਸੰਘੇੜਾ ਦੀ ਕਲਮ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment