ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਐੱਮ.ਐੱਸ. ਧੋਨੀ ਤੇ ਬੇਟੀ ਜ਼ੀਵਾ ਦੀਆਂ ਇਹ ਤਸਵੀਰਾਂ, ਹਿਮਾਚਲ ਦੀਆਂ ਹਸੀਨ ਵਾਦੀਆਂ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ

written by Lajwinder kaur | June 23, 2021

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਨੇ। ਪਰ ਜਦੋਂ ਵੀ ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ। ਜੀ ਹਾਂ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।

ms dhoni and ziva cute image image source- instagram

ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਐਕਟਰ ਰਾਜ ਬੱਬਰ ਦਾ ਜਨਮਦਿਨ, ਧੀ ਜੂਹੀ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਨੂੰ ਕੀਤਾ ਵਿਸ਼

: ਯੁਜ਼ਵੇਂਦਰ ਚਾਹਲ ਨੇ ਪਤਨੀ ਧਨਾਸ਼ਰੀ ਵਰਮਾ ਦੇ ਲਈ ਪਾਈ ਪਿਆਰੀ ਜਿਹੀ ਪੋਸਟ, ਪੂਰੇ ਹੋਏ ਵਿਆਹ ਨੂੰ ਛੇ ਮਹੀਨੇ

sakshi singh dhoni shared pictures image source- instagram

ਏਨੀਂ ਦਿਨੀ ਐੱਮ.ਐੱਸ ਧੋਨੀ ਆਪਣੇ ਪਰਿਵਾਰ ਦੇ ਨਾਲ ਹਿਮਾਚਲ ਦੀਆਂ ਹਸੀਨ ਵਾਦੀਆਂ ਦਾ ਅਨੰਦ ਲੈ ਰਹੇ ਨੇ। ਧੋਨੀ ਤੇ ਧੀ ਜ਼ੀਵਾ ਦਾ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਤਸਵੀਰ ‘ਚ ਦੇਖ ਸਕਦੇ ਹੋ ਧੋਨੀ ਤੇ ਜ਼ੀਵਾ ਦੇ ਪਿੱਛੇ ਉੱਚੇ-ਉੱਚੇ ਪਹਾੜ ਦਿਖਾਈ ਦੇ ਰਹੇ ਨੇ। ਧੋਨੀ ਦੀ ਨਵੀਂ ਲੁੱਕ ਵੀ ਦੇਖਣ ਨੂੰ ਮਿਲ ਰਹੀ ਹੈ। ਧੋਨੀ ਨੇ ਲੰਬੀ ਮੁੱਛਾਂ ਰੱਖੀਆਂ ਹੋਈਆਂ ਨੇ। ਪ੍ਰਸ਼ੰਸਕਾਂ ਨੂੰ ਧੋਨੀ ਦੀ ਇਹ ਨਵੀਂ ਲੁੱਕ ਕਾਫੀ ਪਸੰਦ ਆ ਰਹੀ ਹੈ।

Mahendra Singh Dhoni And Ziva Singh Dhoni Punjabi Talk image source- instagram

ਸਾਕਸ਼ੀ ਧੋਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਜਿਸ ਨਜ਼ਰ ਆ ਰਿਹਾ ਹੈ ਕਿ ਧੋਨੀ ਆਪਣੀ ਫਿੱਟਨੈੱਸ ਦਾ ਧਿਆਨ ਰੱਖਦੇ ਹੋਏ ਸਾਈਕਲਿੰਗ ਕਰ ਰਹੇ ਨੇ। ਦੱਸ ਦਈਏ ਆਈ.ਪੀ.ਐੱਲ ਦਾ ਦੂਜਾ ਚਰਨ ਯੂਏਈ ‘ਚ ਹੋਵੇਗਾ। ਧੋਨੀ ਦੀ ਟੀਮ ਨੇ ਇਸ ਸਾਲ ਆਈ.ਪੀ.ਐੱਲ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ।

 

View this post on Instagram

 

A post shared by Sakshi Singh Dhoni (@sakshisingh_r)

0 Comments
0

You may also like